ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ (ਦਮਦਮੀ ਟਕਸਾਲ) ਜੀ ਦੇ ਆਉਂਦੀ 17 ਸਤੰਬਰ ਤੋਂ 24 ਸਤੰਬਰ ਤੱਕ ਦੀਵਾਨ ਸਜਾਏ ਜਾ ਰਹੇ ਹਨ। ਦੀਵਾਨ ਰੋਜਾਨਾ ਸ਼ਾਮ 6.30 ਵਜੇ ਤੋਂ 8.30 ਵਜੇ ਸਜਾਏ ਜਾਣਗੇ। 17 ਸਤੰਬਰ (ਐਤਵਾਰ) ਅਤੇ 24 ਸਤੰਬਰ (ਐਤਵਾਰ) ਦੇ ਦੀਵਾਨ ਦੁਪਹਿਰੇ 12.15 ਤੋਂ 1.00 ਵਜੇ ਤੱਕ ਸਜਾਏ ਜਾਣਗੇ। ਸੰਗਤਾਂ ਨੂੰ ਸਮੇਂ ਸਿਰ ਪੁੱਜਣ ਦੀ ਬੇਨਤੀ।