ਆਕਲੈਂਡ (ਹਰਪ੍ਰੀਤ ਸਿੰਘ) - ਜੇ ਤੁਸੀਂ ਅੰਤਰ-ਰਾਸ਼ਟਰੀ ਪੱਧਰ ਦੇ ਪੀਜ਼ਾ ਦਾ ਸੁਆਦ ਚੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਤੇ ਵਿਦੇਸ਼ ਵਿੱਚ ਜਾਣ ਦੀ ਜਰੂਰਤ ਨਹੀਂ, ਕਿਉਂਕਿ ਆਕਲੈਂਡ ਦਾ ਡਾਂਟੇ'ਜ਼ ਪੀਜ਼ਾ ਦੁਨੀਆਂ ਦੇ 50 ਟੋਪ ਦੇ ਪੀਜ਼ਾ ਰੈਸਟੋਰੈਂਟਾਂ ਦੀ ਸੂਚੀ ਵਿੱਚ ਸ਼ੁਮਾਰ ਹੋਇਆ ਹੈ। ਇਸ ਸੂਚੀ ਵਿੱਚ ਨਿਊਯਾਰਕ ਤੋਂ ਲੈਕੇ ਟੋਕੀਓ ਤੱਕ ਦੇ 100 ਪੀਜ਼ਾ ਰੈਸਟੋਰੈਂਟ ਸ਼ੁਮਾਰ ਹੋਏ ਹਨ।
ਡਾਂਟੇ'ਜ਼ ਪੀਜ਼ਾ ਨੈਪੋਲੀਟੇਨਾ ਸੂਚੀ ਵਿੱਚ 47ਵੇਂ ਨੰਬਰ 'ਤੇ ਹੈ, ਜਦਕਿ ਬੀਤੇ ਸਾਲ ਇਹ ਸੂਚੀ ਵਿੱਚ ਵਿੱਚ 65ਵੇਂ ਨੰਬਰ 'ਤੇ ਸੀ।
ਨਿਊਜੀਲੈਂਡ ਦਾ ਇਹ ਇੱਕੋ-ਇੱਕ ਰੈਸਟੋਰੈਂਟ ਹੈ, ਜੋ ਇਸ ਸੂਚੀ ਵਿੱਚ ਸ਼ਾਮਿਲ ਹੋਇਆ ਹੈ। ਇਸ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਏਸ਼ੀਆ ਪੈਸੇਫਿਕ ਰੀਜ਼ਨ ਦੀ ਸੂਚੀ ਵਿੱਚ ਇਹ ਰੈਸਟੋਰੈਂਟ 7ਵੇਂ ਨੰਬਰ 'ਤੇ ਆਇਆ ਸੀ।