ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੇ 33 ਸਾਲਾ ਸ਼ਮਲ ਸ਼ਰਮਾ ਨੂੰ ਮਾਉਂਟ ਐਲਬਰਟ ਦੀ ਰਹਿਣ ਵਾਲੀ 27 ਸਾਲਾ ਲੇਨਾ ਜੈਂਗ ਹਰਪ ਨੂੰ ਕਤਲ ਕਰਨ ਦੇ ਦੋਸ਼ਾਂ ਤਹਿਤ 19 ਸਾਲ 6 ਮਹੀਨੇ ਦੀ ਸਜਾ ਸੁਣਾਈ ਗਈ ਹੈ।
ਜਿਸ ਦਿਨ ਲੇਨਾ ਜੈਂਗ ਦਾ ਕਤਲ ਹੋਇਆ ਉਹ ਘਰੋਂ ਸੈਰ ਲਈ ਨਿਕਲੀ ਸੀ ਤੇ ਉਸ ਦੀ ਲਾਸ਼ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ 'ਤੇ ਮਿਲੀ ਸੀ। ਪੋਸਟਮੋਰਟਮ ਦੀ ਰਿਪੋਰਟ ਵਿੱਚ ਲੇਨਾ ਜੈਂਗ ਦੇ ਚਿਹਰੇ ਅਤੇ ਸਿਰ ਦੇ ਉੱਤਲੇ ਹਿੱਸੇ 'ਤੇ ਕਈ ਡੂੰਘੇ ਜਖਮਾਂ ਦੀ ਪੁਸ਼ਟੀ ਵੀ ਹੋਈ ਸੀ।
ਕਤਲ ਕੀਤੇ ਜਾਣ ਦੇ 2 ਦਿਨ ਬਾਅਦ ਹੀ ਪੁਲਿਸ ਨੇ ਸ਼ਮਲ ਸ਼ਰਮਾ ਦੀ ਗ੍ਰਿਫਤਾਰੀ ਕਰ ਲਈ ਸੀ। ਇਸ ਕਤਲ ਦੀ ਘਟਨਾ ਤੋਂ ਸਿਰਫ 24 ਘੰਟੇ ਪਹਿਲਾਂ ਹੀ ਸ਼ਮਲ ਸ਼ਰਮਾ 'ਤੇ ਹੈਂਡਰਸਨ ਵਿੱਚ ਇੱਕ ਜੋਗਿੰਗ ਕਰਦੀ ਮਹਿਲਾ ਨੂੰ ਡਰਾਉਣ-ਧਮਕਾਉਣ ਦੇ ਦੋਸ਼ ਵੀ ਲੱਗੇ ਸਨ। ਕਤਲ ਦੀ ਇਹ ਘਟਨਾ ਸਤੰਬਰ 2021 ਵਿੱਚ ਵਾਪਰੀ ਸੀ।