ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਟਰੱਕ ਡਰਾਈਵਰਾਂ ਨੂੰ ਆਸਟ੍ਰੇਲੀਆਈ ਕਾਰੋਬਾਰ ਦੁੱਗਣੀਆਂ-ਤਿੱਗਣੀਆਂ ਤਨਖਾਹਾਂ ਦੇ ਕੇ ਲਲਚਾ ਰਹੇ ਹਨ। ਹਾਲਾਤ ਅਜਿਹੇ ਹਨ ਕਿ ਇਨ੍ਹਾਂ ਡਰਾਈਵਰਾਂ ਨੂੰ ਫਲਾਈ ਇਨ ਫਲਾਈ ਆਊਟ ਦੀ ਆਪਸ਼ਨ ਵੀ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਨਿਊਜੀਲੈਂਡ ਨਾਲੋਂ ਵੀ ਵਧੀਆ ਤਨਖਾਹ।
ਫਲਾਈ ਇਨ ਫਲਾਈ ਆਊਟ ਆਪਸ਼ਨ ਤਹਿਤ ਡਰਾਈਵਰਾਂ ਨੂੰ 4 ਹਫਤੇ ਕੰਮ ਕਰਵਾਇਆ ਜਾ ਰਿਹਾ ਹੈ ਤੇ 2 ਹਫਤੇ ਲਗਾਤਾਰ ਛੁੱਟੀ ਦਿੱਤੀ ਜਾਂਦੀ ਹੈ, ਜਿਸ ਦੌਰਾਨ ਉਨ੍ਹਾਂ ਨੂੰ ਨਿਊਜੀਲੈਂਡ ਆਉਣ-ਜਾਣ ਦਾ ਹਵਾਈ ਕਿਰਾਇਆ ਵੀ ਦਿੱਤਾ ਜਾਂਦਾ ਹੈ। ਨਿਊਜੀਲੈਂਡ ਦੇ ਕਈ ਕਾਰੋਬਾਰੀ ਇਸ ਨੂੰ ਇੱਕ ਵੱਡੀ ਸੱਮਸਿਆ ਮੰਨ ਰਹੇ ਹਨ।