ਆਕਲੈਂਡ (ਹਰਪ੍ਰੀਤ ਸਿੰਘ) - ਜੇ ਲੇਬਰ ਪਾਰਟੀ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਪਾਰਟੀ ਰੀਨਿਊਬਲ ਐਨਰਜੀ ਪੈਦਾ ਕਰਨ 'ਤੇ ਵਧੇਰੇ ਧਿਆਨ ਦਏਗੀ ਤੇ ਆਪਣੀ ਸੋਲਰ ਐਨਰਜੀ ਪਾਲਸੀ ਤਹਿਤ ਨਿਊਜੀਲੈਂਡ ਵਾਸੀਆਂ ਨੂੰ ਘਰਾਂ ਵਿੱਚ ਸੋਲਰ ਪੈਨਲ ਤੇ ਬੈਟਰੀਆਂ ਲਗਵਾਉਣ ਲਈ $4000 ਦੀ ਰੀਬੇਟ ਦਏਗੀ। ਇਨ੍ਹਾਂ ਹੀ ਨਹੀਂ $20 ਮਿਲੀਅਨ ਮੁੱਲ ਦੇ ਐਨਰਜੀ ਪ੍ਰੋਜੈਕਟ ਵੀ ਐਲਾਨੇ ਜਾਣਗੇ ਤੇ ਹਰ ਸਾਲ 1000 ਕਾਇਂਗਾ ਓਰਾ ਹੋਮਜ਼ ਵਿੱਚ ਸੋਲਰ ਪੈਨਲ ਲਾਏ ਜਾਣਗੇ।
ਇਸ ਦੀ ਜਾਣਕਾਰੀ ਅੱਜ ਲੇਬਰ ਪਾਰਟੀ ਦੇ ਪ੍ਰਧਾਨ ਕ੍ਰਿਸ ਹਿਪਕਿਨਸ ਵਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ 2050 ਤੱਕ 68% ਐਨਰਜੀ ਸੋਲਰ ਸਿਸਟਮਾਂ ਤੋਂ ਪੈਦਾ ਕਰਨ ਦਾ ਹੈ।
ਇਸ ਵੇਲੇ ਨਿਊਜੀਲੈਂਡ ਵਿੱਚ ਕਰੀਬ 40,000 ਘਰ ਸੋਲਰ ਐਨਰਜੀ 'ਤੇ ਨਿਰਭਰ ਹਨ।