ਆਕਲੈਂਡ (ਹਰਪ੍ਰੀਤ ਸਿੰਘ) - ਅਲਬਾਨੀ ਦੇ ਬੱਸ ਸਟੈਂਡ 'ਤੇ ਅੱਜ ਕੀਤੇ ਗਏ ਹਮਲੇ ਵਿੱਚ 2 ਜਣਿਆਂ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਹੈ। ਬੱਸ ਸਟੈਂਡ 'ਤੇ ਹੋਏ ਝਗੜੇ ਵਿੱਚ ਇੱਕ ਨੌਜਵਾਨ ਗੰਭੀਰ ਜਖਮੀ ਤੇ ਦੂਜੇ ਦੇ ਦਰਮਿਆਨੀਆਂ ਸੱਟਾਂ ਵੱਜੀਆਂ ਹਨ।
ਮੌਕੇ 'ਤੇ ਪੁਲਿਸ ਪੁੱਜ ਗਈ ਹੈ ਅਤੇ ਪੁਲਿਸ ਅਨੁਸਾਰ ਇਹ ਘਟਨਾ 12.50 ਦੇ ਕਰੀਬ ਵਾਪਰੀ ਹੈ।
ਦੋਸ਼ੀਆਂ ਦੀ ਭਾਲ ਪੁਲਿਸ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਘਟਨਾ ਸਥਾਨ ਦੀ ਛਾਣਬੀਣ ਲਈ ਬੱਸ ਸਟੈਂਡ ਤੇ ਨਜਦੀਕੀ ਇਲਾਕਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰੱਤਖਦਰਸ਼ੀਆਂ ਅਨੁਸਾਰ ਬੱਸ ਸਟੈਂਡ ਦੇ ਫਰਸ਼ 'ਤੇ ਜਖਮੀਆਂ ਦੇ ਡੁੱਲੇ ਹੋਏ ਖੂਨ ਦੇ ਨਿਸ਼ਾਨ ਸਾਫ ਦੇਖੇ ਜਾ ਸਕਦੇ ਹਨ।