ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਅੱਜ ਸਿਰਫ ਅੱਧੇ ਘੰਟੇ ਦੇ ਫਰਕ 'ਤੇ 2 ਵੱਖੋ-ਵੱਖ ਥਾਵਾਂ 'ਤੇ ਛੁਰੇਮਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਪਹਿਲੀ ਘਟਨਾ ਅਲਬਾਨੀ ਬੱਸ ਸਟੈਂਡ 'ਤੇ ਵਾਪਰੀ ਸੀ, ਜਿਸ ਵਿੱਚ 2 ਜਣੇ ਗੰਭੀਰ ਜਖਮੀ ਹੋਏ ਸਨ।
ਉਸ ਤੋਂ ਸਿਰਫ ਅੱਧੇ ਘੰਟੇ ਬਾਅਦ ਪੱਛਮੀ ਆਕਲੈਂਡ ਦੇ ਵਾਟਰਵਿਊ ਵਿੱਚ ਇੱਕ ਹੋਰ ਛੁਰੇਮਾਰੀ ਦੀ ਘਟਨਾ ਵਾਪਰੀ, ਜਿਸ ਵਿੱਚ ਇੱਕ ਜਣੇ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ। ਦੋਨੋਂ ਹੀ ਘਟਨਾਵਾਂ ਦੇ ਦੋਸ਼ੀਆਂ ਦੀ ਭਾਲ ਅਜੇ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਜਖਮੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਹੈ।