ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਕਾਰੋਬਾਰੀਆਂ ਲਈ ਵੀ ਕਾਫੀ ਔਖਾ ਸਾਬਿਤ ਹੋ ਰਿਹਾ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਆਰਥਿਕ ਮੰਦਹਾਲੀ ਕਾਰਨ ਹੁਣ ਬਰਗਰ ਕਿੰਗ ਦੇ ਕਈ ਰੈਸਟੋਰੈਂਟ ਰੀਸੀਵਰਸ਼ਿਪ ਦੀ ਸਥਿਤੀ ਵਿੱਚ ਹਨ। ਇਨ੍ਹਾਂ ਰੈਸਟੋਰੈਂਟਾਂ ਲਈ 'ਰੀਸੀਵਰ' ਐਲਾਨ ਦਿੱਤੇ ਗਏ ਹਨ। ਇਹ ਰੈਸਟੋਰੈਂਟ ਲੇਵਲ 4 ਸ਼ੁਰੂ ਹੋਣ ਦੇ ਵੇਲੇ ਤੋਂ ਹੀ ਬੰਦ ਹਨ।
ਰੀਸੀਵਰ ਬ੍ਰੈਂਡਨ ਗਿਬਸਨ ਨੇ ਇਸ ਸਬੰਧਿਤ ਵਧੇੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਗਰ ਕਿੰਗ ਦੀ ਇਹ ਇੱਕ ਯੋਜਨਾ ਦਾ ਹਿੱਸਾ ਹੈ ਤਾਂ ਜੋ ਲੌਕਡਾਊਨ ਤੋਂ ਬਾਅਦ ਇਨ੍ਹਾਂ ਰੈਸਟੋਰੈਂਟਾਂ ਨੂੰ ਸਪਲਾਇਰ ਅਤੇ ਲੈਂਡਲੋਰਡ ਪਾਸੋਂ ਸਹਾਇਤਾ ਮਿਲ ਸਕੇ ਅਤੇ ਇਹ ਕਾਰੋਬਾਰ ਦੁਬਾਰਾ ਤੋਂ ਸ਼ੁਰੂ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਰੀਸੀਵਰਸ਼ਿਪ ਦਾ ਮੁੱਖ ਮੰਤਵ ਇਨ੍ਹਾਂ ਕਾਰੋਬਾਰਾਂ ਨੂੰ ਵੇਚਣਾ ਹੈ।