ਕੁਈਨਜ਼ਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੀ ਕੁਈਨਜ਼ਲੈਂਡ ਪੁਲਿਸ ਨੇ ਇਸ ਸਾਲ 3 ਮਾਰਚ ਨੂੰ ਬ੍ਰਿਸਬੇਨ ਦੇ ਇੱਕ ਹਿੰਦੂ ਮੰਦਿਰ ਬਾਹਰ ਉਕੇਰੀਆਂ ਗਈਆਂ ਪ੍ਰਧਾਨ ਮੰਤਰੀ ਮੋਦੀ ਖਿਲਾਫ ਬਿਆਨਬਾਜੀਆਂ ਦੇ ਮਾਮਲੇ ਦੀ ਛਾਣਬੀਣ ਕਰਦਿਆਂ ਸੱਚ ਨੂੰ ਸਾਹਮਣੇ ਲੈ ਆਉਂਦਾ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਛਾਣਬੀਣ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ ਤੇ ਨਾਲ ਹੀ ਜਾਣਕਾਰੀ ਜਾਰੀ ਕੀਤੀ ਹੈ ਕਿ ਇਸ ਮਾਮਲੇ ਵਿੱਚ ਖਾਲਿਸਤਾਨੀ/ ਸਿੱਖ ਸਮਰਥਕਾਂ 'ਤੇ ਲਾਏ ਗਏ ਦੋਸ਼ ਝੂਠੇ ਹਨ, ਜਦਕਿ ਅਸਲ ਵਿੱਚ ਇਸ ਘਟਨਾ ਨੂੰ ਖੁਦ ਕੁਝ ਹਿੰਦੂਆਂ ਵਲੋਂ ਅੰਜਾਮ ਦਿੱਤਾ ਗਿਆ ਹੈ।
ਛਾਣਬੀਣ ਕਰਨ ਵਾਲਿਆਂ ਨੇ ਛਾਣਬੀਣ ਤੋਂ ਬਾਅਦ ਇਹ ਸਿਧਾਂਤ ਸਾਹਮਣੇ ਪੇਸ਼ ਕੀਤਾ ਹੈ ਕਿ ਹਿੰਦੂਆਂ ਵਲੋਂ ਆਪਣੇ ਮੰਦਿਰ ਦੀਆਂ ਦੀਵਾਰਾਂ ਨੂੰ ਖੁਦ ਖਰਾਬ ਕੀਤਾ ਗਿਆ ਤੇ ਇਸ ਦੌਰਾਨ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਬੰਦ ਕਰ ਦਿੱਤਾ ਗਿਆ।
ਇਹ ਵੀ ਸਾਹਮਣੇ ਆਇਆ ਹੈ ਕਿ ਵਿਕਟੋਰੀਆ ਵਿੱਚ ਅਜਿਹੀ ਹੀ ਘਟਨਾ ਨੂੰ ਪਹਿਲਾਂ ਅੰਜਾਮ ਦੇਣ ਵਾਲਾ ਸ਼ਖਸ ਮਾਰਚ 4 ਨੂੰ ਹੋਈ ਬ੍ਰਿਸਬੇਨ ਸਿੱਖ ਰੈਲੀ ਵਿੱਚ ਜਾਕੇ ਗੁੰਮਨਾਮ ਢੰਗ ਨਾਲ ਰੱਲ ਗਿਆ।
ਜਨਵਰੀ ਤੋਂ ਲੈਕੇ ਹੁਣ ਤੱਕ 4 ਹਿੰਦੂ ਮੰਦਿਰਾਂ ਦੀਆਂ ਦੀਵਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਆਸਟ੍ਰੇਲੀਆਨ ਪੁਲਿਸ ਨੇ 5 ਪੂਰੀਆਂ ਅਤੇ 7 ਅਧੂਰੀਆਂ ਛਾਣਬੀਣਾਂ ਨੂੰ ਸਿੱਖ ਕਾਰਕੁੰਨ ਅਤੇ ਲੇਖਕ ਭਬੀਸ਼ਨ ਸਿੰਘ ਗੋਰਾਯਾ ਨੂੰ ਜਾਰੀ ਕੀਤੀਆਂ ਹਨ, ਜਿਨ੍ਹਾਂ ਵਲੋਂ ਕਥਿਤ ਤੌਰ 'ਤੇ ਇਹ ਕਿਹਾ ਗਿਆ ਸੀ ਕਿ ਸਿੱਖਾਂ ਨੂੰ ਬਿਨ੍ਹਾਂ ਛਾਣਬੀਣ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾ ਰਿਹਾ ਹੈ।
ਇਸ ਮਾਮਲੇ ਦੀ ਛਾਣਬੀਣ ਕਰ ਰਹੀ ਡਿਟੈਕਟਿਵ ਨਿਕੋਲ ਡੋਇਲ ਅਨੁਸਾਰ ਸੀਸੀਟੀਵੀ ਦਾ ਬੰਦ ਕੀਤੇ ਜਾਣਾ ਸ਼ੱਕ ਦੇ ਦਾਇਰੇ ਵਿੱਚ ਸੀ ਤੇ ਕਿਉਂਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਕੋਈ ਵੀ ਸ਼ੱਕੀ ਨਹੀਂ ਮਿਲਿਆ ਇਸੇ ਲਈ ਇਸ ਕਾਰੇ ਨੂੰ ਅੰਜਾਮ ਦਿੱਤੇ ਜਾਣਾ ਕੁਝ ਹਿੰਦੂਆਂ ਦੀ ਸਾਜਿਸ਼ ਹੋ ਸਕਦੀ ਹੈ ਤਾਂ ਜੋ ਆਸਟ੍ਰੇਲੀਆਾਈ ਪੁਲਿਸ ਸਾਹਮਣੇ ਖਾਲਿਸਤਾਨ ਰੈਫਰੇਂਡਮ ਕਰਵਾਉਣ ਵਾਲੀ ਸਿੱਖ ਫਾਰ ਜਸਟਿਸ ਨੂੰ ਬਦਨਾਮ ਕੀਤਾ ਜਾ ਸਕੇ।