ਆਕਲੈਂਡ (ਹਰਪ੍ਰੀਤ ਸਿੰਘ): ਵਿਸ਼ਵ ਸਿਹਤ ਸੰਗਠਨ (WHO) ਨੂੰ ਦਿੱਤੀ ਜਾਣ ਵਾਲੀ ਅਮਰੀਕਾ ਵਲੋਂ ਕਰੋੜਾਂ ਡਾਲਰ ਦੀ ਫੰਡਿਗ ਨੂੰ ਮੁੱਅਤਲ ਕਰਦਿਆਂ ਰਾਸ਼ਟਰਪਤੀ ਡੋਨਡਲ ਟਰੰਪ ਨੇ WHO ਦੇ ਕੰਮਕਾਜ ਕਰਨ 'ਤੇ ਵੀ ਸਵਾਲ ਚੁੱਕੇ ਹਨ।
ਟਰੰਪ ਨੇ WHO 'ਤੇ 'ਟਰੈਵਲ ਬੈਨ' ਜਿਹੇ ਮੁਦੇ 'ਤੇ ਅਮਰੀਕਾ ਨੂੰ ਗੁਮਰਾਹ ਕਰਨ ਦੇ ਦੋਸ਼ ਲਾਏ ਹਨ। ਇਸਦੇ ਨਾਲ ਹੀ ਸੰਗਠਨ ਉਪਰ ਚੀਨ ਦੀ ਬੋਲੀ ਬੋਲਣ ਦਾ ਵੀ ਦੋਸ ਮੜਿਆ ਗਿਆ ਹੈ । ਟਰੰਪ ਦਾ ਦਾਅਵਾ ਹੈ ਕਿ ਸੰਗਠਨ ਨੇ ਚੀਨ ਦੇ ਕੋਰੋਨਾ ਵਾਇਰਸ ਸਬੰਧੀ ਜੋ ਆਂਕੜੇ ਪੇਸ਼ ਕੀਤੇ ਹਨ, ਉਹ ਸਹੀ ਨਹੀਂ ਹਨ।