ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਵਾਇਰਸ ਦੇ 15 ਨਵੇਂ ਕੇਸ ਸਾਹਮਣੇ ਆਏ ਹਨ, ਇਨ੍ਹਾਂ ਵਿੱਚ 6 ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਬਾਕੀ ਸੰਭਾਵਿਤ ਹਨ, ਕੋਰੋਨਾ ਪ੍ਰਭਾਵਿਤ ਕੁੱਲ ਕੇਸਾਂ ਦੀ ਗਿਣਤੀ 1401 ਹੈ, ਜੱਦਕਿ ਹੁਣ ਠੀਕ ਹੋਣ ਵਾਲਿਆਂ ਦੀ ਗਿਣਤੀ 50% ਤੋਂ ਵੀ ਵੱਧ ਗਈ ਹੈ ਅਤੇ ਹੁਣ ਤੱਕ 770 ਨਿਊਜੀਲੈਂਡ ਵਾਸੀ ਇਸ ਬਿਮਾਰੀ ਤੋਂ ਨਿਜਾਦ ਪਾ ਚੁੱਕੇ ਹਨ।
ਹੁਣ ਤੱਕ 70,361 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ, ਬੀਤੇ ਬੁੱਧਵਾਰ ਹੀ 3661 ਲੋਕਾਂ ਦੇ ਟੈਸਟ ਕੀਤੇ ਗਏ ਹਨ।