ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਕਾਰੋਬਾਰੀਆਂ ਕੋਲ ਕੰਮ ਕਰਦੇ ਕਾਮੇ ਜੋ ਇਸ ਵੇਲੇ ਭਾਰਤ ਜਾਂ ਹੋਰਨਾਂ ਮੁਲਕਾਂ ਵਿੱਚ ਫਸੇ ਬੈਠੇ ਹਨ, ਉਹ ਨਿਊਜੀਲੈਂਡ ਸਰਕਾਰ ਵਲੋਂ ਜਾਰੀ 'ਵੇਜ ਸਬਸਿਡੀ' ਯੋਜਨਾ ਦਾ ਲਾਹਾ ਲੈ ਸਕਦੇ ਹਨ।
ਐਮ ਬੀ ਆਈ ਈ ਦੇ ਬੁਲਾਰੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਰਮਚਾਰੀਆਂ ਨੂੰ ਇਸ ਲਈ ਆਪਣੇ ਮਾਲਕ ਨਾਲ ਗੱਲ ਕਰਨੀ ਪਏਗੀ। ਇਸ ਨੂੰ ਅਪਲਾਈ ਕਰਨ ਲਈ ਮਾਲਕ ਨੂੰ ਕੁਝ ਹੋਰ ਨਿਯਮਾਂ ਸਮੇਤ ਰੈਵੇਨਿਊ ਵਿੱਚ 30% ਕਮੀ ਦਿਖਾਉਣੀ ਪੈਂਦੀ ਹੈ।
ਦੱਸਦੀਏ ਕਿ ਇਸ ਤੋਂ ਪਹਿਲਾਂ ਬਾਹਰ ਬੈਠੇ ਨਿਊਜੀਲ਼ੈਂਡ ਦੇ ਕਾਮਿਆਂ ਸਬੰਧੀ ਮਾਹਿਰ ਵਕੀਲਾਂ ਦਾ ਇਹੀ ਕਹਿਣਾ ਸੀ ਕਿ ਇਹ ਕਾਮੇ ਯੋਜਨਾ ਦੇ ਦਾਇਰੇ ਵਿੱਚ ਨਹੀਂ ਆਉਂਦੇ, ਕਿਉਂਕਿ ਯੋਜਨਾ ਤਹਿਤ ਕਰਮਚਾਰੀ ਕੰਮ ਕਰਨ ਦੀ ਹਾਲਤ ਵਿੱਚ ਹੋਣਾ ਜਰੂਰੀ ਹੈ, ਮਤਲਬ ਕਿ ਉਸਦਾ ਨਿਊਜੀਲੈਂਡ ਵਿੱਚ ਹੋਣਾ ਜਰੂਰੀ ਹੈ, ਪਰ ਸਰਕਾਰ ਵਲੋਂ ਜਾਰੀ ਤਾਜਾ ਜਾਣਕਾਰੀ ਨੇ ਹਜਾਰਾਂ ਕਰਮਚਾਰੀਆਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ ਹੈ।