ਆਕਲੈਂਡ (ਹਰਪ੍ਰੀਤ ਸਿੰਘ) - ਮੋਗੇ ਤੋਂ ਮਾਤਾ ਗੁਰਦੇਵ ਕੌਰ ਜਿਸ ਉਮਰੇ ਲੋਕ ਸੇਵਾ ਕਰ ਰਹੀ ਹੈ, ਉਸ ਉਮਰ ਵਿੱਚ ਤਾਂ ਮੰਜੀ ਤੋਂ ਉਠਣਾ ਵੀ ਔਖਾ ਹੈ, ਦਰਅਸਲ 98 ਸਾਲਾ ਮਾਤਾ ਗੁਰਦੇਵ ਕੌਰ ਨੂੰ ਜੱਦੋਂ ਪਤਾ ਲੱਗਾ ਕਿ ਮਾਰਕੀਟ ਵਿੱਚ ਵਿਕਣ ਵਾਲਾ 10-15 ਰੁਪਏ ਦਾ ਮਾਸਕ ਹੁਣ 50 ਤੋਂ 250 ਦਾ ਵਿਕ ਰਿਹਾ ਹੈ ਤਾਂ ਉਸਨੇ ਲੋੜਵੰਦਾਂ ਦੀ ਮੱਦਦ ਲਈ ਕੱਪੜੇ ਤੋਂ ਹੀ ਮਾਸਕ ਬਣਾ ਕੇ ਮੁਫਤ ਵੰਡਣੇ ਸ਼ੁਰੂ ਕਰ ਦਿੱਤੇ, ਮਾਤਾ ਨੇ ਇਹ ਵੀ ਜਾਹਿਰ ਕੀਤਾ ਕਿ ਉਸਨੂ ਇਹ ਪ੍ਰੇਰਣਾ ਇੱਕ ਸਬਜੀ ਵਿਕਰੇਤਾ ਤੋਂ ਮਿਲੀ, ਜੋ ਬਿਨ੍ਹਾਂ ਮਾਸਕ ਸਬਜੀਆਂ ਵੇਚ ਰਿਹਾ ਸੀ। ਮਾਤਾ ਅਨੁਸਾਰ ਉਸਨੂੰ ਛੋਟੇ ਹੁੰਦਿਆਂ ਤੋਂ ਲੋਕਭਲਾਈ ਦੇ ਕੰਮ ਚੰਗੇ ਲੱਗਦੇ ਹਨ।
picture courtesy: The Punjab Today