Tuesday, 27 February 2024
27 October 2023 New Zealand

ਕੈਨੇਡਾ-ਭਾਰਤ ਦੀ ਰਾਜਨੀਤਿਕ ਕੜਵਾਹਟ ਦਾ ਨਤੀਜਾ

ਹੁਣ ਨਿਊਜੀਲੈਂਡ ਵਲੋਂ ਭਾਰਤ ਸਰਕਾਰ ਦੀ ਅਲੋਚਨਾ
ਕੈਨੇਡਾ-ਭਾਰਤ ਦੀ ਰਾਜਨੀਤਿਕ ਕੜਵਾਹਟ ਦਾ ਨਤੀਜਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਰਾਜਨੀਤਿਕ ਕਲੇਸ਼ 'ਤੇ ਫਾਈਵ ਆਈ ਪਾਰਟਨਰ ਨਿਊਜੀਲੈਂਡ ਨੇ ਵੀ ਇਸ ਮੁੱਦੇ 'ਤੇ ਭਾਰਤ ਸਰਕਾਰ ਦੀ ਅਲੋਚਨਾ ਕੀਤੀ ਹੈ। ਨਿਊਜੀਲੈਂਡ ਨੇ ਆਸਟ੍ਰੇਲੀਆ, ਯੂਕੇ, ਅਮਰੀਕਾ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਕੈਨੇਡੀਅਨ ਡਿਪਲੋਮੈਟਸ ਨੂੰ ਭਾਰਤ ਵਿੱਚੋਂ ਕੱਢੇ ਜਾਣ ਨੂੰ ਚਿੰਤਾਜਣਕ ਦੱਸਿਆ ਹੈ।
ਦਰਅਸਲ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ਾਂ ਨੂੰ ਭਾਰਤ ਸਿਰ ਮੜੇ ਜਾਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਕੈਨੇਡੀਅਨ ਡਿਪਲੋਮੈਟਸ ਦੇ ਵਿਸ਼ੇਸ਼ ਅਧਿਕਾਰਾਂ ਅਤੇ ਛੋਟ ਨੂੰ ਇੱਕ ਪਾਸੜ ਤੌਰ 'ਤੇ ਰੱਦ ਕਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਕੈਨੇਡਾ ਵਲੋਂ ਆਪਣੇ ਡਿਪਲੋਮੈਟਸ ਨੂੰ ਕੈਨੇਡਾ ਵਾਪਿਸ ਸੱਦਿਆ ਗਿਆ ਸੀ।
ਨਿਊਜੀਲੈਂਡ ਦੇ ਵਿਦੇਸ਼ ਮੰਤਰਾਲੇ ਨੇ ਹੁਣ ਐਕਸ 'ਤੇ ਇਸ ਸਬੰਧੀ ਟਵਿਟ ਕਰਕੇ ਭਾਰਤ ਸਰਕਾਰ 'ਤੇ ਦਬਾਅ ਬਨਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਇਸ ਤਣਾਅਪੂਰਨ ਸਥਿਤੀ ਨੂੰ ਹੱਲ ਕੀਤਾ ਜਾ ਸਕੇ।
ਐਕਸ 'ਤੇ ਕੀਤੇ ਟਵੀਟ ਵਿੱਚ 1961 ਵਿਆਨਾ ਕਨਵੈਸ਼ਨ ਆਨ ਡਿਪਲੋਮੈਟਿਕ ਰਿਲੈਸ਼ਨਜ਼ ਤਹਿਤ ਸਾਰੇ ਹੀ ਸਬੰਧਤ ਭਾਈਚਾਰਿਆਂ ਨੂੰ ਆਪਣੀ ਆਪਣੀ ਅਹਿਮ ਭੂਮਿਕਾ ਨਿਭਾਉਣ ਦੀ ਗੱਲ ਕਹੀ ਗਈ ਹੈ।

ADVERTISEMENT
NZ Punjabi News Matrimonials