Tuesday, 27 February 2024
27 October 2023 New Zealand

ਡਿਪੋਰਟ ਹੋਏ 3 ਵਿਅਕਤੀ $63 ਮਿਲੀਅਨ ਨਸ਼ੇ ਦੀ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ

ਡਿਪੋਰਟ ਹੋਏ 3 ਵਿਅਕਤੀ $63 ਮਿਲੀਅਨ ਨਸ਼ੇ ਦੀ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਪੋਰਟ 'ਤੇ ਬੀਤੇ ਦਿਨੀਂ ਕਸਟਮ ਅਧਿਕਾਰੀਆਂ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ, ਅਧਿਕਾਰੀਆਂ ਨੇ ਇੱਕ ਕੰਟੈਨਰ ਦੇ ਹੇਠਲੇ ਹਿੱਸੇ ਚੋਂ 140 ਕਿਲੋ ਮੈੱਥ ਹਾਸਿਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ, ਜਿਸ ਦਾ ਮੁੱਲ $63 ਮਿਲੀਅਨ ਦੱਸਿਆ ਜਾ ਰਿਹਾ ਹੈ।
ਇਹ ਨਸ਼ੀਲਾ ਪਦਾਰਥ ਇਕੁਆਡੋਰ ਤੋਂ ਪਨਾਮਾ ਹੁੰਦਾ ਹੋਇਆ ਇੱਥੇ ਨਿਊਜੀਲੈਂਡ ਪੁੱਜਿਆ ਦੱਸਿਆ ਜਾ ਰਿਹਾ ਹੈ। ਡਿਟੈਕਟਿਵ ਇੰਸਪੈਕਟਰ ਟੋਮ ਗੋਲਨ ਨੇ ਇਸ ਬਾਰੇ ਦੱਸਿਆ ਕਿ ਇਸ ਮਾਮਲੇ ਵਿੱਚ 4 ਜਣਿਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ, ਇਨ੍ਹਾਂ ਵਿੱਚੋਂ ਤਿੰਨ ਜਣਿਆਂ ਨੂੰ ਅਗਸਤ 2023 ਵਿੱਚ ਹੀ ਨਿਊਜੀਲੈਂਡ ਡਿਪੋਰਟ ਕੀਤਾ ਗਿਆ ਸੀ। ਚੌਥਾ ਵਿਅਕਤੀ ਆਸਟ੍ਰੇਲੀਅਨ ਮੂਲ ਦਾ ਹੈ, ਜੋ ਆਸਟ੍ਰੇਲੀਆ ਘੁੰਮਣ ਆਇਆ ਸੀ।

ADVERTISEMENT
NZ Punjabi News Matrimonials