Tuesday, 27 February 2024
28 October 2023 New Zealand

ਕੱਲ ਆਕਲੈਂਡ ਵਿੱਚ ਹੋਣ ਵਾਲੀ ਵਿਸ਼ਾਲ ਮੈਰਾਥਾਨ ਦੌੜ ਵਿੱਚ ਸ਼ਾਮਿਲ ਹੋਣਗੇ ਹਜਾਰਾਂ ਆਕਲੈਂਡ ਵਾਸੀ

ਕੱਲ ਆਕਲੈਂਡ ਵਿੱਚ ਹੋਣ ਵਾਲੀ ਵਿਸ਼ਾਲ ਮੈਰਾਥਾਨ ਦੌੜ ਵਿੱਚ ਸ਼ਾਮਿਲ ਹੋਣਗੇ ਹਜਾਰਾਂ ਆਕਲੈਂਡ ਵਾਸੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਆਕਲੈਂਡ ਵਿੱਚ ਹੋਣ ਜਾ ਰਹੀ ਬਾਰਫੁੱਟ ਐਂਡ ਥਾਂਮਪਸਨ ਆਕਲੈਂਡ ਮੈਰਾਥਾਨ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਆਕਲੈਂਡ ਵਾਸੀ ਦੌੜਣਗੇ। ਇਸ ਹਾਫ ਮੈਰਾਥਾਨ ਇਵੈਂਟ ਲਈ ਹੁਣ ਤੱਕ 14,000 ਆਕਲੈਂਡ ਵਾਸੀ ਰਜਿਸਟਰ ਹੋ ਚੁੱਕੇ ਹਨ।

ਇਹ ਮੈਰਾਥਾਨ ਇਵੈਂਟ ਨਿਊਜੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੀਆਂ ਖਾਸੀਅਤਾਂ ਨੂੰ ਦਰਸਾਉਣ ਲਈ ਲਈ ਕਰਵਾਈ ਜਾ ਰਹੀ ਹੈ। ਹਜਾਰਾਂ ਆਕਲੈਂਡ ਵਾਸੀ ਜਦੋਂ ਇੱਕੋ ਵੇਲੇ ਸੀਬੀਡੀ ਦੀਆਂ ਸੜਕਾਂ 'ਤੇ ਦੌੜਣਗੇ ਤਾਂ ਨਜਾਰਾ ਦੇਖਣ ਵਾਲਾ ਹੋਏਗਾ। ਇਹ ਮੈਰਾਥਾਨ ਬੀਤੇ ਕਈ ਸਾਲਾਂ ਤੋਂ ਕਰਵਾਈ ਜਾ ਰਹੀ ਹੈ ਤੇ ਆਕਲੈਂਡ ਦੀ ਇੱਕ ਵੱਖਰੀ ਪਹਿਚਾਣ ਬਣ ਚੁੱਕੀ ਹੈ।
ਇਸ ਦੌੜ ਵਿੱਚ ਸਭ ਤੋਂ ਛੋਟੀ ਉਮਰ ਦਾ ਦੌੜਾਕ 5 ਸਾਲਾ ਦਾ ਬੱਚਾ ਤੇ ਸਭ ਤੋਂ ਵੱਡੀ ਉਮਰ ਦਾ ਦੌੜਾਕ 85 ਸਾਲਾ ਬਜੁਰਗ ਹੋਏਗਾ।

ADVERTISEMENT
NZ Punjabi News Matrimonials