Tuesday, 27 February 2024
28 October 2023 New Zealand

ਟੋਸ ਜਿੱਤ ਨਿਊਜੀਲੈਂਡ ਵਲੋਂ ਗੇਂਦਬਾਜੀ ਕਰਨ ਦਾ ਫੈਸਲਾ ਗਲਤ ਹੋ ਰਿਹਾ ਸਾਬਿਤ...

ਟੋਸ ਜਿੱਤ ਨਿਊਜੀਲੈਂਡ ਵਲੋਂ ਗੇਂਦਬਾਜੀ ਕਰਨ ਦਾ ਫੈਸਲਾ ਗਲਤ ਹੋ ਰਿਹਾ ਸਾਬਿਤ... - NZ Punjabi News
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਵਰਲਡ ਕੱਪ ਲੀਗ ਮੈਚਾਂ ਦਾ 27ਵਾਂ ਮੈਚ ਖੇਡਿਆ ਜਾ ਰਿਹਾ ਹੈ। ਨਿਊਜੀਲੈਂਡ ਨੇ ਟੋਸ ਜਿੱਤਕੇ ਗੇਂਦਬਾਜੀ ਦਾ ਫੈਸਲਾ ਲਿਆ ਹੈ, ਜੋ ਕਿ ਹੁਣ ਤੱਕ ਗਲਤ ਸਾਬਿਤ ਹੋ ਰਿਹਾ ਹੈ ਕਿਉਂਕਿ ਆਸਟ੍ਰੇਲੀਆ ਵਲੋਂ ਤੂਫਾਨੀ ਬੱਲੇਬਾਜੀ ਕੀਤੀ ਜਾ ਰਹੀ ਹੈ ਤੇ ਹੁਣ ਤੱਕ 20 ਓਵਰਾਂ ਵਿੱਚ ਇੱਕ ਵਿਕਟ ਗੁਆਕੇ 180 ਸਕੋਰ ਬਣਾਏ ਜਾ ਚੁੱਕੇ ਹਨ।
ਡੇਵਿਡ ਵਾਰਨਰ 81 ਦੇ ਨਿੱਜੀ ਸਕੋਰ 'ਤੇ ਆਊਟ ਹੋਏ ਹਨ, ਜਦਕਿ ਟਰੇਵਿਸ ਹੈੱਡ 52 ਗੇਂਦਾਂ ਵਿੱਚ 90 'ਤੇ ਖੇਡ ਰਿਹਾ ਹੈ।
ਪੋਇੰਟ ਟੇਬਲ ਵਿੱਚ ਇਸ ਵੇਲੇ ਨਿਊਜੀਲੈਂਡ 3 ਨੰਬਰ 'ਤੇ ਹੈ, ਪਰ ਜੇ ਅੱਜ ਦਾ ਮੈਚ ਨਿਊਜੀਲੈਂਡ ਹਾਰਦਾ ਹੈ ਤਾਂ ਇਹ ਕ੍ਰਮ ਚੌਥਾ ਹੋ ਜਾਏਗਾ ਤੇ ਆਸਟ੍ਰੇਲੀਆ ਤੀਜੇ ਸਥਾਨ 'ਤੇ ਆ ਜਾਏਗਾ।
ADVERTISEMENT
NZ Punjabi News Matrimonials