Thursday, 22 February 2024
28 October 2023 New Zealand

ਨਿਊਜੀਲੈਂਡ ਲਈ ਅੱਜ ਦੀ ਹਾਰ, ਹਾਰ ਨਹੀਂ...

ਮੈਚ ਦੀ ਅਖੀਰਲੀ ਬਾਲ ਤੱਕ ਪੂਰਾ ਰੋਮਾਂਚ ਰਿਹਾ ਕਾਇਮ
ਨਿਊਜੀਲੈਂਡ ਲਈ ਅੱਜ ਦੀ ਹਾਰ, ਹਾਰ ਨਹੀਂ... - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਹੋਏ ਲੀਗ ਮੈਚ ਵਿੱਚ ਭਾਂਵੇ ਆਸਟ੍ਰੇਲੀਆ ਨੇ ਨਿਊਜੀਲੈਂਡ ਨੂੰ 388 ਸਕੋਰਾਂ ਦਾ ਵਿਸ਼ਾਲ ਟੀਚਾ ਦਿੱਤਾ ਸੀ, ਪਰ ਨਿਊਜੀਲੈਂਡ ਨੇ ਇਸ ਮੈਚ ਨੂੰ ਇੱਕ ਤਰਫਾ ਕਿਸੇ ਵੇਲੇ ਵੀ ਸਾਬਿਤ ਨਹੀਂ ਹੋਣ ਦਿੱਤਾ, ਬਲਕਿ ਮੈਚ ਦੇ ਅਖੀਰਲੀ ਬਾਲ ਤੱਕ ਪੂਰੀ ਜਾਨ ਲਾਕੇ ਟੀਮ ਨੇ ਇਹ ਮੈਚ ਜਿੱਤਿਆ ਅਤੇ 50 ਓਵਰਾਂ ਵਿੱਚ 388 ਦੇ ਟੀਚੇ ਦਾ ਪਿੱਛਾ ਕਰਦਿਆਂ 383 ਸਕੋਰ 9 ਵਿਕਟਾਂ ਗੁਆ ਕੇ ਬਣਾਏ। ਇਸ ਤਰ੍ਹਾਂ ਨਿਊਜੀਲੈਂਡ ਇਹ ਮੈਚ ਸਿਰਫ 5 ਸਕੋਰਾਂ ਨਾਲ ਹਾਰ ਗਿਆ ਹੈ।
ਪੋਇੰਟ ਟੇਬਲ ਵਿੱਚ ਹੁਣ ਆਸਟ੍ਰੇਲੀਆ ਦੇ 8 ਅੰਕ ਹੋ ਗਏ ਹਨ ਅਤੇ ਨੈੱਟ ਐਵਰੇਜ ਅਨੁਸਾਰ ਟੀਮ ਆਸਟ੍ਰੇਲੀਆ ਇਸ ਵੇਲੇ ਕੁਆਟਰ ਫਾਈਨਲ ਵਿੱਚ ਪੁੱਜਦੀ ਦਿੱਖ ਰਹੀ ਹੈ।
ਪਹਿਲੇ ਨੰਬਰ 'ਤੇ ਸਾਊਥ ਅਫਰੀਕਾ, ਦੂਜੇ 'ਤੇ ਇੰਡੀਆ ਅਤੇ ਤੀਜੇ ਤੇ ਨਿਊਜੀਲੈਂਡ ਹੈ।

ADVERTISEMENT
NZ Punjabi News Matrimonials