Thursday, 22 February 2024
29 October 2023 New Zealand

ਕਿਤੇ ਤੁਸੀਂ ਤਾਂ ਨਹੀਂ ਜਿੱਤਿਆ ਲੋਟੋ ਦਾ $6.3 ਮਿਲੀਅਨ ਦਾ ਇਨਾਮ?

ਕਿਤੇ ਤੁਸੀਂ ਤਾਂ ਨਹੀਂ ਜਿੱਤਿਆ ਲੋਟੋ ਦਾ $6.3 ਮਿਲੀਅਨ ਦਾ ਇਨਾਮ? - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਕੋਈ ਚੰਗੀ ਕਿਸਮਤ ਵਾਲਾ ਬੀਤੀ ਰਾਤ ਲੋਟੋ ਪਾਵਰਬਾਲ ਦਾ ਫਰਸਟ ਡਿਵੀਜਨ ਦਾ $6.3 ਮਿਲੀਅਨ ਦਾ ਇਨਾਮ ਜਿੱਤ ਗਿਆ ਹੈ। ਜੇ ਤੁਸੀਂ ਟਿਕਟ ਖ੍ਰੀਦੀ ਹੈ ਤਾਂ ਨੰਬਰ ਚੈੱਕ ਕਰ ਲਓ, ਜੈਤੂ ਨੰਬਰ ਹਨ: 2, 14, 22, 24, 35 ਅਤੇ 26।
ਬੀਤੀ ਰਾਤ ਮਿਲੀਅਨ ਡਾਲਰ ਜਿੱਤਣ ਵਾਲਾ ਇਹ ਜੈਤੂ ਇਸ ਸਾਲ ਦਾ 15ਵਾਂ ਮਿਲੀਅਨੇਅਰ ਹੋਏਗਾ। ਆਕਲੈਂਡ ਵਾਸੀਆਂ ਦੀ ਇਸ ਵੇਲੇ ਲੋਟੋ ਨੂੰ ਲੈਕੇ ਕਾਫੀ ਚੰਗੀ ਕਿਸਮਤ ਹੈ, ਕਿਉਂਕਿ ਅਜੇ ਹਫਤਾ ਪਹਿਲਾਂ ਹੀ ਆਕਲੈਂਡ ਦੇ ਇੱਕ ਜੋੜੇ ਨੇ $4.5 ਮਿਲੀਅਨ ਦਾ ਮੋਟਾ ਇਨਾਮ ਜਿੱਤਿਆ ਸੀ।

ADVERTISEMENT
NZ Punjabi News Matrimonials