Tuesday, 27 February 2024
29 October 2023 New Zealand

ਘਰ ਧਰਿਆ ਸੀ ਵਿਆਹ ਪਰ ਨਿਊਜੀਲੈਂਡ ਰਹਿੰਦੇ ਪੁੱਤ ਦੀ ਮੌਤ ਨੇ ਖਤਮ ਕੀਤੀਆਂ ਸਾਰੀਆਂ ਖੁਸ਼ੀਆਂ

ਘਰ ਧਰਿਆ ਸੀ ਵਿਆਹ ਪਰ ਨਿਊਜੀਲੈਂਡ ਰਹਿੰਦੇ ਪੁੱਤ ਦੀ ਮੌਤ ਨੇ ਖਤਮ ਕੀਤੀਆਂ ਸਾਰੀਆਂ ਖੁਸ਼ੀਆਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਫਤਹਿਗੜ੍ਹ ਚੂੜੀਆਂ ਦੇ ਨਜਦੀਕੀ ਪਿੰਗ ਖਹਿਰਾ ਕਲਾਂ ਦੇ ਨਾਲ ਸਬੰਧਤ, ਨਿਊਜੀਲੈਂਡ ਰਹਿੰਦੇ ਨੌਜਵਾਨ ਜੋਬਨ ਸਿੰਘ ਦੀ ਅਚਾਨਕ ਹੋਈ ਮੌਤ ਨੇ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ ਹਨ।
ਪਰਿਵਾਰ ਲਈ ਇਹ ਬਹੁਤ ਮੰਦਭਾਗਾ ਸਮਾਂ ਹੈ, ਕਿਉਂਕਿ ਨੌਜਵਾਨ ਜੋਬਨ ਸਿੰਘ ਦੀ ਭੈਣ ਦਾ ਵਿਆਹ ਦਸੰਬਰ ਵਿੱਚ ਰੱਖਿਆ ਹੋਇਆ ਸੀ ਤੇ ਜੋਬਨ ਸਿੰਘ ਨੇ ਵੀ ਦਸੰਬਰ ਵਿੱਚ ਭੈਣ ਦੇ ਵਿਆਹ ਮੌਕੇ ਇੰਡੀਆ ਜਾਣਾ ਸੀ।
ਪਰਿਵਾਰਿਕ ਮੈਂਬਰਾਂ ਅਨੁਸਾਰ ਜੋਬਨ ਸਿੰਘ 2019 ਵਿੱਚ ਨਿਊਜੀਲੈਂਡ ਆਇਆ ਸੀ। ਬੀਤੀ 8 ਅਕਤੂਬਰ ਨੂੰ ਜੋਬਨ ਸਿੰਘ ਦਾ ਫੋਨ ਬੰਦ ਹੋ ਗਿਆ ਸੀ, ਜੋਬਨ ਸਿੰਘ ਦੀ ਮੌਤ ਉਸਦੇ ਘਰ ਵਿੱਚ ਹੀ ਕਈ ਦਿਨ ਪਹਿਲਾਂ ਹੋ ਗਈ ਸੀ, ਪਰ ਇਸ ਬਾਰੇ 25 ਅਕਤੂਬਰ ਨੂੰ ਪਤਾ ਲੱਗਾ, ਜਦੋਂ ਮ੍ਰਿਤਕ ਦੇਹ ਦੀ ਬਦਬੂ ਆਲੇ-ਦੁਆਲੇ ਫੈਲ ਗਈ।
ਹੁਣ ਜੋਬਨ ਸਿੰਘ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਲਈ ਨਿਊਜੀਲੈਂਡ ਵੱਸਦੇ ਭਾਈਚਾਰੇ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ADVERTISEMENT
NZ Punjabi News Matrimonials