Friday, 23 February 2024
30 October 2023 New Zealand

ਚੱਕਰਵਾਤੀ ਤੂਫਾਨ ਲੋਲਾ ਨੇ ਮਚਾਇਆ ਕਹਿਰ, ਆਕਲੈਂਡ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਬਿਜਲੀ ਗੁੱਲ, ਹਾਲਾਤ ਬਣੇ ਹੜ੍ਹਾਂ ਵਰਗੇ

ਚੱਕਰਵਾਤੀ ਤੂਫਾਨ ਲੋਲਾ ਨੇ ਮਚਾਇਆ ਕਹਿਰ, ਆਕਲੈਂਡ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਬਿਜਲੀ ਗੁੱਲ, ਹਾਲਾਤ ਬਣੇ ਹੜ੍ਹਾਂ ਵਰਗੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਬਾਰਿਸ਼, ਤੂਫਾਨੀ ਹਵਾਵਾਂ ਤੇ ਉੱਚੀਆਂ ਲਹਿਰਾਂ ਦੇ ਕਾਰਨ ਨਿਊਜੀਲੈਂਡ ਦੇ ਨਾਰਥਲੈਂਡ ਵਿੱਚ ਇਸ ਵੇਲੇ ਹਾਲਾਤ ਕਾਫੀ ਗੰਭੀਰ ਹਨ, ਕਈ ਮੁੱਖ ਮਾਰਗਾਂ 'ਤੇ ਪਾਣੀ ਭਰਿਆ ਪਿਆ ਹੈ। ਆਕਲੈਂਡ, ਨਾਰਥਲੈਂਡ, ਵਾਇਹੇਕੇ ਵਿੱਚ ਹਜਾਰਾਂ ਘਰਾਂ ਦੀ ਬਿਜਲੀ ਗੁੱਲ ਦੱਸੀ ਜਾ ਰਹੀ ਹੈ। ਮੈਟਸਰਵਿਸ ਅਨੁਸਾਰ ਸਾਈਕਲੋਨ ਲੋਲਾ ਇਸ ਵੇਲੇ ਪੂਰੇ ਜੋਬਨ 'ਤੇ ਹੈ ਅਤੇ ਉੱਤਰੀ ਹਿੱਸੇ ਤੋਂ ਪੂਰਬੀ ਹਿੱਸੇ ਵੱਲ ਵੱਧ ਰਿਹਾ ਹੈ। ਭਾਰੀ ਬਾਰਿਸ਼ ਦੀ ਇਹ ਖੇਡ ਕੱਲ ਮੰਗਲਵਾਰ ਦੁਪਹਿਰ ਤੱਕ ਜਾਰੀ ਰਹੇਗੀ।

ADVERTISEMENT
NZ Punjabi News Matrimonials