Tuesday, 27 February 2024
30 October 2023 New Zealand

ਕੈਨੇਡਾ ਤੋਂ ਆਏ ਨੌਜਵਾਨ ਤੋਂ ਫੜੀ ਗਈ $9 ਮਿਲੀਅਨ ਮੁੱਲ ਦੀ ਰਿਕਾਰਡਤੋੜ ਨਸ਼ੇ ਦੀ ਖੇਪ

ਕੈਨੇਡਾ ਤੋਂ ਆਏ ਨੌਜਵਾਨ ਤੋਂ ਫੜੀ ਗਈ $9 ਮਿਲੀਅਨ ਮੁੱਲ ਦੀ ਰਿਕਾਰਡਤੋੜ ਨਸ਼ੇ ਦੀ ਖੇਪ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਆਕਲੈਂਡ ਏਅਰਪੋਰਟ 'ਤੇ ਕੈਨੇਡਾ ਤੋਂ ਪੁੱਜੇ ਇੱਕ ਯਾਤਰੀ ਦੇ ਸਮਾਨ 'ਚੋਂ 26 ਕਿਲੋ ਮੈੱਥ (ਚਿੱਟ) ਬਰਾਮਦ ਹੋਣ ਦੀ ਖਬਰ ਹੈ, ਜਿਸਦਾ ਬਜਾਰੀ ਮੁੱਲ $9 ਮਿਲੀਅਨ ਦੱਸਿਆ ਜਾ ਰਿਹਾ ਹੈ। ਨਿਊਜੀਲੈਂਡ ਕਸਟਮ ਅਨੁਸਾਰ ਇਹ ਯਾਤਰੀ ਕੈਨੇਡਾ ਤੋਂ ਨਿਊਜੀਲੈਂਡ ਪੁੱਜਿਆ ਹੈ ਅਤੇ ਉਸਦੇ ਦੋਨੋਂ ਬੈਗਾਂ ਦੀ ਅੰਦਰੂਨ ਪਰਤ ਵਿੱਚ ਇਹ ਨਸ਼ਾ ਲੁਕੋਇਆ ਹੋਇਆ ਸੀ।
ਕਿਸੇ ਯਾਤਰੀ ਦੇ ਸਮਾਨ 'ਚੋਂ ਬਰਾਮਦ ਹੋਈ ਇਹ ਨਸ਼ੇ ਦੀ ਖੇਪ ਰਿਕਾਰਡਤੋੜ ਹੈ, ਅਧਿਕਾਰੀਆਂ ਅਨੁਸਾਰ ਇਸ ਤੋਂ ਪਹਿਲਾਂ ਮਈ 2020 ਵਿੱਚ ਇੱਕ ਯਾਤਰੀ ਦੇ ਸਮਾਨ 'ਚੋਂ 19 ਕਿਲੋ ਮੈੱਥ ਬਰਾਮਦ ਹੋਈ ਸੀ।
ਆਕਲੈਂਡ ਏਅਰਪੋਰਟ ਦੇ ਕਸਟਮਜ਼ ਮੈਨੇਜਰ ਪੋਲ ਵਿਲੀਅਮਜ਼ ਨੇ ਇਹ ਵੀ ਦੱਸਿਆ ਹੈ ਕਿ ਇਸ ਨਸ਼ੇ ਤੋਂ ਕਰੀਬ 1.3 ਮਿਲੀਅਨ ਇੰਡੀਵੀਜੁਅਲ ਡੋਜ਼ ਬਣ ਸਕਦੀਆਂ ਸਨ, ਅਜਿਹੇ ਵਿੱਚ ਇਨੀਂ ਜਿਆਦਾ ਨਸ਼ੀਲੇ ਪਦਾਰਥ ਦੀ ਤਸਕਰੀ ਦਾ ਫੜੇ ਜਾਣਾ ਸੱਚਮੁੱਚ ਹੀ ਵੱਡੀ ਸਫਲਤਾ ਹੈ।

ADVERTISEMENT
NZ Punjabi News Matrimonials