Thursday, 22 February 2024
30 October 2023 New Zealand

ਐਮਰਜੈਂਸੀ ਦੇ ਚਲਦਿਆਂ ਵਲੰਿਗਟਨ ਏਅਰਪੋਰਟ ਕਰਵਾਇਆ ਗਿਆ ਖਾਲੀ

ਐਮਰਜੈਂਸੀ ਦੇ ਚਲਦਿਆਂ ਵਲੰਿਗਟਨ ਏਅਰਪੋਰਟ ਕਰਵਾਇਆ ਗਿਆ ਖਾਲੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਐਮਰਜੈਂਸੀ ਦੇ ਚਲਦਿਆਂ ਵਲੰਿਗਟਨ ਏਅਰਪੋਰਟ ਨੂੰ ਖਾਲੀ ਕਰਵਾਏ ਜਾਣ ਦੀ ਖਬਰ ਹੈ, ਵਲੰਿਗਟਨ ਏਅਰਪੋਰਟ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਅਰਪੋਰਟ ਦੇ ਸਾਊਥਵੈਸਟ ਪੀਅਰ 'ਤੇ ਫਾਇਰ ਅਲਾਰਮ ਐਕਟੀਵੇਟ ਹੋਣ ਦੇ ਕਾਰਨ ਏਅਰਪੋਰਟ ਖਾਲੀ ਕਰਵਾਇਆ ਗਿਆ ਸੀ, ਜਿਸ ਤੋਂ ਫਾਇਰ ਵਿਭਾਗ ਦੇ 2 ਟਰੱਕ ਮੌਕੇ 'ਤੇ ਪੁੱਜੇ। ਇਸ ਕਾਰਨ ਗੇਟ ਨੰਬਰ 13 ਤੋਂ 17 ਤੱਕ ਪ੍ਰਭਾਵਿਤ ਹੋਏ ਸਨ, ਜੋ ਕਿ ਘਰੇਲੂ ਉਡਾਣਾ ਲਈ ਵਰਤੇ ਜਾਂਦੇ ਹਨ। ਇਸ ਕਾਰਨ ਕਿੰਨੀਆਂ ਉਡਾਣਾ ਪ੍ਰਭਾਵਿਤ ਹੋਈਆਂ ਹਨ, ਇਸ ਬਾਰੇ ਏਅਰਪੋਰਟ ਨੇ ਪੁਸ਼ਟੀ ਨਹੀਂ ਕੀਤੀ ਹੈ, ਪਰ ਹੁਣ ਮੁੜ ਤੋਂ ਸਾਵਧਾਨੀ ਵਰਤਦਿਆਂ ਯਾਤਰੀਆਂ ਦਾ ਏਅਰਪੋਰਟ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ।

ADVERTISEMENT
NZ Punjabi News Matrimonials