Friday, 23 February 2024
30 October 2023 New Zealand

ਨਿਊਜੀਲੈਂਡ ਦੀ ਮਸ਼ਹੂਰ ਆਨਲਾਈਨ ਫੂਡ ਰੀਟੇਲਰ ‘ਸੂਪੀ’ਹੋਈ ਦੀਵਾਲੀਆ

ਸੈਂਕੜੇ ਕਰਮਚਾਰੀਆਂ ਦੀਆਂ ਮਾਰੀਆਂ ਤਨਖਾਹਾਂ
ਨਿਊਜੀਲੈਂਡ ਦੀ ਮਸ਼ਹੂਰ ਆਨਲਾਈਨ ਫੂਡ ਰੀਟੇਲਰ ‘ਸੂਪੀ’ਹੋਈ ਦੀਵਾਲੀਆ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਮਸ਼ਹੂਰ ਆਨਲਾਈਨ ਫੂਡ ਕੰਪਨੀ 'ਸੂਪੀ' ਦੇ ਮਾਲਕ ਨੇ ਕੰਪਨੀ ਨੂੰ ਦੀਵਾਲੀਆ ਐਲਾਨ ਦਿੱਤਾ ਹੈ, ਕੰਪਨੀ ਸਿਰ $3 ਮਿਲੀਅਨ ਦੀ ਦੇਣਦਾਰੀ ਹੈ। ਸੁਪਰਮਾਰਕੀਟ ਸੈਕਟਰ ਵਿੱਚ ਇਸ ਖਬਰ ਤੋਂ ਬਾਅਦ ਕਾਫੀ ਸਨਸਨੀ ਫੈਲ ਗਈ ਹੈ।
ਕੰਪਨੀ ਦੇ ਮਾਲਕ ਦੇ ਇਸ ਫੈਸਲੇ ਦਾ ਸਭ ਤੋਂ ਬੁਰਾ ਪ੍ਰਭਾਵ ਕੰਪਨੀ ਦੇ ਸੈਂਕੜੇ ਕਰਮਚਾਰੀਆਂ 'ਤੇ ਪਿਆ ਹੈ, ਜਿਨ੍ਹਾਂ ਨੂੰ ਨਾ ਸਿਰਫ ਨੌਕਰੀ ਗੁਆਉਣੀ ਪਈ ਹੈ, ਬਲਕਿ ਬੀਤੇ 15 ਦਿਨਾਂ ਦੀਆਂ ਤਨਖਾਹਾਂ ਵੀ ਮਰ ਗਈਆਂ ਹਨ।
ਮੀਡੀਆ ਵਲੋਂ ਕੰਪਨੀ ਦੀ ਫਾਉਂਡਰ ਸਾਰਾ ਬਾਲੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਨੇ 2021 ਵਿੱਚ ਕੰਪਨੀ ਸ਼ੁਰੂ ਕੀਤੀ ਸੀ, ਪਰ ਉਨ੍ਹਾਂ ਵਲੋਂ ਕੋਈ ਵੀ ਜੁਆਬ ਨਹੀਂ ਦਿੱਤਾ ਗਿਆ ਹੈ।

ADVERTISEMENT
NZ Punjabi News Matrimonials