Thursday, 22 February 2024
30 October 2023 New Zealand

ਆਸਟ੍ਰੇਲੀਆ ਵਿੱਚ ਲੱਗੀ ਭਿਆਨਕ ਜੰਗਲੀ ਅੱਗ ਲਈ ਨਿਊਜੀਲੈਂਡ ਦੇ ਫਾਇਰ ਫਾਈਟਰਾਂ ਤੋਂ ਮੰਗੀ ਗਈ ਮੱਦਦ

ਆਸਟ੍ਰੇਲੀਆ ਵਿੱਚ ਲੱਗੀ ਭਿਆਨਕ ਜੰਗਲੀ ਅੱਗ ਲਈ ਨਿਊਜੀਲੈਂਡ ਦੇ ਫਾਇਰ ਫਾਈਟਰਾਂ ਤੋਂ ਮੰਗੀ ਗਈ ਮੱਦਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੁਈਨਜ਼ਲੈਂਡ ਦੇ ਜੰਗਲੀ ਇਲਾਕੇ ਵਿੱਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆਸਟ੍ਰੇਲੀਆ ਦੇ ਫਾਇਰ ਫਾਈਟਰਾਂ ਵਲੋਂ ਨਿਊਜੀਲੈਂਡ ਦੇ ਫਾਇਰ ਫਾਈਟਰਾਂ ਤੋਂ ਮੱਦਦ ਮੰਗੀ ਗਈ ਹੈ।
ਇਹ ਜੰਗਲੀ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ ਤੇ 40,000 ਹੈਕਟੇਅਰ ਤੋਂ ਵਧੇਰੇ ਇਲਾਕੇ ਵਿੱਚ ਫੈਲ ਚੁੱਕੀ ਹੈ। ਹਜਾਰਾਂ ਜਾਨਵਰ, ਦਰਜਨਾਂ ਘਰ ਇਸ ਅੱਗ ਦੀ ਭੇਂਟ ਚੱੜ੍ਹ ਚੁੱਕੇ ਹਨ ਅਤੇ ਸੈਂਕੜੇ ਰਿਹਾਇਸ਼ੀ ਇਸ ਕਾਰਨ ਬੇਘਰ ਹੋ ਚੁੱਕੇ ਹਨ। ਇਸ ਵੇਲੇ ਇਹ ਅੱਗ 60 ਵੱਖੋ-ਵੱਖ ਥਾਵਾਂ 'ਤੇ ਲੱਗੀ ਹੋਈ ਹੈ।

ADVERTISEMENT
NZ Punjabi News Matrimonials