Thursday, 22 February 2024
30 October 2023 New Zealand

ਨਿਊਜੀਲੈਂਡ ਵਾਸੀਆਂ ਲਈ ਚਿੰਤਾਜਣਕ ਖਬਰ, ਅਗਲੇ ਸਾਲ 8% ਤੱਕ ਮਹਿੰਗੇ ਹੋਣ ਜਾ ਰਹੇ ਘਰ

ਨਿਊਜੀਲੈਂਡ ਵਾਸੀਆਂ ਲਈ ਚਿੰਤਾਜਣਕ ਖਬਰ, ਅਗਲੇ ਸਾਲ 8% ਤੱਕ ਮਹਿੰਗੇ ਹੋਣ ਜਾ ਰਹੇ ਘਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵੈਸਟਪੈਕ ਨੇ ਭਵਿੱਖਬਾਣੀ ਕੀਤੀ ਹੈ ਕਿ ਨਿਊਜੀਲੈਂਡ ਵਾਸੀਆਂ ਲਈ ਵੱਧਦੀ ਮਹਿੰਗਾਈ ਅਤੇ ਵੱਧਦੇ ਵਿਆਜ ਦਰ ਪ੍ਰੇਸ਼ਾਨੀ ਦਾ ਸਬੱਬ ਬਣੇ ਰਹਿਣਗੇ।
ਵੈਸਟਪੈਕ ਵਲੋਂ ਇਸ ਬਾਰੇ ਅੱਜ ਰੀਵਿਊ ਐਲਾਨਿਆ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮਹਿੰਗਾਈ ਅਗਲੇ ਸਾਲ ਵੀ ਰਿਜ਼ਰਵ ਬੈਂਕ ਦੇ ਅਨੁਮਾਨ ਤੋਂ ਜਿਆਦਾ ਹੀ ਰਹੇਗੀ।
ਹਾਲਾਂਕਿ ਵੱਧ ਵਿਆਜ ਦਰਾਂ ਦੇ ਕਾਰਨ ਇਸ ਸਾਲ ਤਾਂ ਘਰਾਂ ਦੇ ਮੁੱਲ ਕਾਬੂ ਵਿੱਚ ਰਹਿਣਗੇ, ਪਰ ਅਗਲੇ ਸਾਲ ਵੱਧਦੀ ਆਬਾਦੀ ਵਾਲਾ ਆਂਕੜਾ ਘਰਾਂ ਦੀ ਮਹਿੰਗਾਈ ਦਾ ਕਾਰਨ ਬਣੇਗਾ ਤੇ ਘਰਾਂ ਦੇ ਮੁੱਲਾਂ ਵਿੱਚ 8% ਤੱਕ ਦਾ ਭਾਰੀ ਵਾਧਾ ਦੇਖਣ ਨੂੰ ਮਿਲੇਗਾ।
ਹੁਣ ਤੱਕ ਰੀਅਲ ਅਸਟੇਟ ਮਾਰਕੀਟ ਮੰਦੀ ਰਹੀ ਹੈ, ਪਰ ਆਉਂਦੇ ਸਮੇਂ ਵਿੱਚ ਇਸ ਦਾ ਦੁਬਾਰਾ ਤੋਂ ਵਧਣਾ ਤੈਅ ਹੈ।

ADVERTISEMENT
NZ Punjabi News Matrimonials