Thursday, 22 February 2024
30 October 2023 New Zealand

ਕਵਾਂਟਸ ਏਅਰਲਾਈਨ ਨਿਊਜੀਲੈਂਡ ਵਾਸੀਆਂ ਲਈ ਸ਼ੁਰੂ ਕਰਨ ਜਾ ਰਹੀ ਨਵੀਂ ਸੇਵਾ, ਹੁਣ ਨਾਲ ਦੀ ਸੀਟ ਰੱਖਵਾ ਸਕਦੇ ਹੋ ਖਾਲੀ

ਕਵਾਂਟਸ ਏਅਰਲਾਈਨ ਨਿਊਜੀਲੈਂਡ ਵਾਸੀਆਂ ਲਈ ਸ਼ੁਰੂ ਕਰਨ ਜਾ ਰਹੀ ਨਵੀਂ ਸੇਵਾ, ਹੁਣ ਨਾਲ ਦੀ ਸੀਟ ਰੱਖਵਾ ਸਕਦੇ ਹੋ ਖਾਲੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕਵਾਂਟਸ ਏਅਰਲਾਈਨ ਨਿਊਜੀਲੈਂਡ ਵਾਸੀਆਂ ਲਈ ਨਵੀਂ ਸੇਵਾ ਸ਼ੁਰੂ ਕਰਨ ਜਾ ਰਹੀ ਹੈ, ਇਸ ਸੇਵਾ ਨੂੰ 'ਨੇਬਰ ਫਰੀ' ਸੇਵਾ ਦਾ ਨਾਮ ਦਿੱਤਾ ਗਿਆ ਹੈ, ਜੋ ਕਿ ਟ੍ਰਾਂਸ-ਤਾਸਮਨ ਰੂਟ 'ਤੇ, ਮਲੇਸ਼ੀਆ ਦੇ ਰੂਟ 'ਤੇ ਅਤੇ ਅਮਰੀਕਾ ਦੇ ਰੂਟ 'ਤੇ ਉਪਲਬਧ ਹੋਏਗੀ।
ਇਸ ਸੇਵਾ ਤਹਿਤ ਜੇ ਤੁਸੀਂ ਨਾਲ ਦੀ ਸੀਟ ਖਾਲੀ ਰੱਖਣੀ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਜਿਆਦਾ ਰਕਮ ਅਦਾ ਕਰਨੀ ਪਏਗੀ, ਜਿਵੇਂ ਕਿ ਆਸਟ੍ਰੇਲੀਆ ਲਈ $45 (ਆਸਟ੍ਰੇਲੀਆਈ), ਮਲੇਸ਼ੀਆ ਲਈ $100 (ਆਸਟ੍ਰੇਲੀਆਈ) ਤੇ ਅਮਰੀਕਾ ਲਈ $225 (ਆਸਟ੍ਰੇਲੀਆਈ)।
ਇਹ ਵਾਧੂ ਰਕਮ ਟਿਕਟ ਨਾਲ ਅਦਾ ਕਰਕੇ ਤੁਸੀਂ ਆਪਣੇ ਨਾਲ ਦੀ ਸੀਟ ਖਾਲੀ ਰੱਖ ਸਕਦੇ ਹੋ।
ਹਾਲਾਂਕਿ ਏਅਰਲਾਈਨ ਦੀਆਂ ਇਸ ਬਾਰੇ ਕੁਝ ਸ਼ਰਤਾਂ ਹਨ, ਜਿਸ ਤਹਿਤ ਪੂਰੀ ਤਰ੍ਹਾਂ ਭਰੇ ਹੋਏ ਜਹਾਜ ਵਿੱਚ ਇਹ ਸੇਵਾ ਹਾਸਿਲ ਨਹੀਂ ਕੀਤੀ ਜਾ ਸਕਦੀ, ਇਸ ਤੋਂ ਇਲਾਵਾ ਸੇਵਾ ਬੁੱਕ ਹੋਣ ਤੋਂ ਬਾਅਦ 48 ਘੰਟੇ ਪਹਿਲਾਂ ਏਅਰਲਾਈਨ ਵਲੋਂ ਇਸ ਦੀ ਪੁਸ਼ਟੀ ਹੋਏਗੀ ਤੇ ਜੇ ਨਾਲ ਦੀ ਖਾਲੀ ਸੀਟ ਬੁੱਕ ਨਾ ਹੋਈ ਤਾਂ ਤੁਹਾਨੂੰ ਰਿਫੰਡ ਜਾਰੀ ਕਰ ਦਿੱਤਾ ਜਾਏਗਾ।

ADVERTISEMENT
NZ Punjabi News Matrimonials