ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਸਾਹਮਣੇ ਆਏ ਆਂਕੜੇ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਗੰਭੀਰ ਹੁੰਦੇ ਹਲਾਤਾਂ ਨੂੰ ਆਪ ਮੁਹਾਰੇ ਬਿਆਨ ਕਰ ਰਹੇ ਹਨ, ਜਿੱਥੇ ਹੁਣ ਤੱਕ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਣ ਵਾਲਿਆਂ ਦੀ ਗਿਣਤੀ 7 ਲੱਖ ਤੋਂ ਵੀ ਪਾਰ ਹੋ ਗਈ ਹੈ, ਉੱਥੇ ਹੀ ਵੀਰਵਾਰ ਨੂੰ ਇਸ ਨਾਮੁਰਾਦ ਬਿਮਾਰੀ ਕਰਕੇ 4591 ਮੌਤਾਂ ਹੋਈਆਂ ਦੱਸੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 2569 ਮੌਤਾਂ ਹੋਈਆਂ ਸਨ, ਹਰ ਰੋਜ ਮੌਤਾਂ ਦੇ ਬਣ ਰਹੇ ਨਵੇਂ ਰਿਕਾਰਡ ਸੱਚਮੁੱਚ ਹੀ ਬਹੁਤ ਮੰਦਭਾਗਾ ਹੈ। ਅਮਰੀਕਾ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਰਕੇ ਮਰਨ ਵਾਲਿਆਂ ਦੀ ਕੁੱਲ ਗਿਣਤੀ 37158 ਦੱਸੀ ਜਾ ਰਹੀ ਹੈ।