ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਪੁਲਿਸ ਵਲੋਂ ਮਿਡਲਮੋਰ ਹਸਪਤਾਲ ਅਤੇ ਆਕਲੈਂਡ ਸਿਟੀ ਹਸਪਤਾਲ ਗ੍ਰਾਫਟਨ ਤੋਂ ਕਾਰਾਂ ਚੋਰੀ ਕਰਨ ਦੇ ਦੋਸ਼ ਹੇਠ ਇੱਕ 45 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ। ਦੋਸ਼ੀ 'ਤੇ ਜਾਅਲੀ ਕਾਗਜਾਤ ਵਰਤਣ ਦੇ ਵੀ ਦੋਸ਼ ਲਾਏ ਗਏ ਹਨ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਹੁਣ ਦੋਸ਼ੀ ਪੁਲਿਸ ਕਸਟਡੀ ਵਿੱਚ ਹੈ ਅਤੇ ਮਈ ਵਿੱਚ ਉਸਦੀ ਪੇਸ਼ੀ ਦੁਬਾਰਾ ਅਦਾਲਤ ਵਿੱਚ ਹੋਏਗੀ।