ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਨਿਊਜੀਲੈਂਡ ਵਿੱਚ ਮੌਜੂਦ ਵੀਜਾ ਧਾਰਕਾਂ ਲਈ ਚੇਤਾਵਨੀ ਜਾਰੀ ਕੀਤੀ ਹੈ, ਇਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਹੈ ਕਿ ਕਈ ਨੰਬਰਾਂ ਤੋਂ ਤੁਹਾਨੂੰ ਫਰਾਡ ਕਾਲ ਆ ਸਕਦੀ ਹੈ, ਸਕੈਮਰ ਵੀਜੇ ਸਬੰਧੀ ਸੱਮਸਿਆ ਦੱਸਕੇ ਕਾਲ ਸੁਨਣ ਵਾਲੇ ਨੂੰ ਭਰਮਾਉਂਦਾ ਹੈ ਤੇ ਉਸਦੀ ਨਿੱਜੀ, ਵਿੱਤੀ ਅਤੇ ਹੋਰ ਕਈ ਤਰ੍ਹਾਂ ਦੀ ਜਾਣਕਾਰੀ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ।
ਇਮੀਗ੍ਰੇਸ਼ਨ ਵਲੋਂ ਸਾਫ ਕਿਹਾ ਗਿਆ ਹੈ ਕਿ ਅਜਿਹੀ ਕਾਲ ਨੂੰ ਬਿਲਕੁਲ ਵੀ ਨਾ ਸੁਣਿਆ ਜਾਏ ਅਤੇ ਜੇ ਕਿਸੇ ਨੂੰ ਵੀ ਆਪਣੇ ਵੀਜੇ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਉਹ ਇਸ ਲੰਿਕ 'ਤੇ ਕਲਿੱਕ ਕਰਕੇ ਇਮੀਗ੍ਰੇਸ਼ਨ ਨਿਊਜੀਲੈਂਡ ਨਾਲ ਸੰਪਰਕ ਕਰ ਸਕਦਾ ਹੈ।