ਆਕਲੈਂਡ (ਹਰਪ੍ਰੀਤ ਸਿੰਘ) - ਪੋਰਟ ਆਫ ਟੌਰੰਗਾ 'ਤੇ ਕਸਟਮ ਵਾਲਿਆਂ ਨੇ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮਯਾਬ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਕਸਟਮ ਵਾਲਿਆਂ ਨੇ ਪੋਰਟ ਆਫ ਟੌਰੰਗ 'ਤੇ 35 ਕਿਲੋ ਕੋਕੀਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹ ਕੋਕੀਨ ਕੇਲਿਆਂ ਦੀ ਸ਼ਿਪਿੰਗ ਵਿੱਚ ਲੁਕੋਕੇ ਭੇਜੀ ਗਈ ਸੀ ਅਤੇ ਇਹ ਸ਼ਿਪਿੰਗ 9 ਨਵੰਬਰ ਨੂੰ ਪਨਾਮਾ ਤੋਂ ਨਿਊਜੀਲੈਂਡ ਆਈ ਸੀ।
ਕਸਟਮ ਵਿਭਾਗ ਨੂੰ ਸ਼ੱਕ ਹੋਣ 'ਤੇ ਉਨ੍ਹਾਂ ਵਲੋਂ ਸ਼ਿਪਮੈਂਟ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਇਹ ਸਫਲਤਾ ਹਾਸਿਲ ਹੋਈ। ਇਸ ਕੋਕੀਨ ਦਾ ਮਾਰਕੀਤ ਮੁੱਲ $15.7 ਮਿਲੀਅਨ ਦੱਸਿਆ ਜਾ ਰਿਹਾ ਹੈ ਅਤੇ ਇਸ ਤੋਂ ਕਰੀਬ 350,000 ਨਸ਼ੇ ਦੀਆਂ ਡੋਜ਼ ਤਿਆਰ ਹੋ ਸਕਦੀਆਂ ਸਨ।