ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਤੀਜੇ ਮਹੀਨੇ ਰਿਹਾਇਸ਼ੀ ਪ੍ਰਾਪਰਟੀਆਂ ਦੀ ਕੀਮਤ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਹਾਊਸਿੰਗ ਮਾਰਕੀਟ ਵਿੱਚ ਆਖਿਰਕਾਰ ਫਿਰ ਤੋਂ ਕੁਝ ਹਲਚਲ ਦੇਖਣ ਨੂੰ ਮਿਲ ਰਹੀ ਹੈ। ਫਰਸਟ-ਟਾਈਮ ਬਾਏਰ ਵੀ ਇਸ ਹਾਊਸਿੰਗ ਮਾਰਕੀਟ ਲਈ ਅਹਿਮ ਭੂਮਿਕਾ ਨਿਭਾਅ ਰਹੇ ਹਨ, ਕਿਉਂਕਿ ਹਾਊਸਿੰਗ ਮਾਰਕੀਟ ਵਿੱਚ ਇਨ੍ਹਾਂ ਖ੍ਰੀਦਾਰਾਂ ਦਾ ਸ਼ੇਅਰ ਵੀ ਵਧਿਆ ਹੈ। ਬੀਤੇ 12 ਤੋਂ 18 ਮਹੀਨਿਆਂ ਵਿੱਚ ਆਪਣਾ ਪਹਿਲਾ ਘਰ ਖ੍ਰੀਦਣ ਵਾਲਿਆਂ ਦੀ ਗਿਣਤੀ ਵਿੱਚ ਚੰਗਾ ਵਾਧਾ ਹੋਇਆ ਹੈ। ਜੇ ਤੁਸੀਂ ਵੀ ਆਪਣੇ ਸੁਪਨਿਆਂ ਦਾ ਪਹਿਲਾ ਘਰ ਖ੍ਰੀਦਣਾ ਚਾਹੁੰਦੇ ਹੋ ਤਾਂ ਮਾਹਿਰਾਂ ਅਨੁਸਾਰ ਇਹ ਵੇਲਾ ਬਿਲਕੁਲ ਸਹੀ ਹੈ।