ਆਕਲੈਂਡ (ਹਰਪ੍ਰੀਤ ਸਿੰਘ) - ਸ਼ੇਰੇ ਪੰਜਾਬ ਫੁੱਟਬਾਲ ਕਲੱਬ ਵਲੋਂ ਫੁੱਟਬਾਲ ਖਿਡਾਰੀ ਹਰਜੋਤ ਸਿੰਘ ਦਾ ਗੋਲਡ ਮੈਡਲ ਨਾਲ ਆਉਂਦੀ 19 ਨਵੰਬਰ ਨੂੰ ਕਬੱਡੀ ਵਰਲਡ ਕੱਪ ਦੌਰਾਨ ਸਨਮਾਨ ਕੀਤਾ ਜਾਏਗਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਖਟਕੜ ਨੇ ਦੱਸਿਆ ਕਿ ਇਹ ਨੌਜਵਾਨ ਬੀਤੇ ਲੰਬੇ ਸਮੇਂ ਤੋਂ ਕਲੱਬ ਵਲੋਂ ਖੇਡਦਿਆਂ ਕਾਫੀ ਨਾਮ ਕਮਾ ਚੁੱਕਾ ਹੈ ਤੇ ਕਲੱਬ ਦਾ ਬਹੁਤ ਹੀ ਅਹਿਮ ਖਿਡਾਰੀ ਹੈ। ਗੋਲਡ ਮੈਡਲ ਦੇ ਰੂਪ ਵਿੱਚ ਇਹ ਸਨਮਾਨ ਸੁਪਰੀਮ ਸਿੱਖ ਸੁਸਾਇਟੀ ਤੇ ਸ਼ੇਰੇ ਪੰਜਾਬ ਫੁੱਟਬਾਲ ਕਲੱਬ ਵਲੋਂ ਸਾਂਝੇ ਤੌਰ 'ਤੇ ਕੀਤਾ ਜਾਏਗਾ।
ਹਰਜੋਤ ਸਿੰਘ ਨੂੰ ਇਸ ਅਹਿਮ ਉਪਲਬਧੀ 'ਤੇ ਕਲੱਬ ਦੇ ਮੈਂਬਰ ਕਮਲਜੀਤ ਰਣੀਵਾਲ, ਭਗਵੰਤ ਸਿੰਘ, ਹਰਵਿੰਦਰ ਸਿੰਘ ਡੈਨੀ, ਸੁਖਵਿੰਦਰ ਸਿੰਘ ਮਾਨ, ਜਸਪਾਲ ਸਿੰਘ, ਸੰਤੋਖ ਸਿੰਘ ਵਿਰਕ ਵਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਹਨ। ਆਸ ਹੈ ਕਿ ਹਰਜੋਤ ਸਿੰਘ ਵਰਗੇ ਫੁੱਟਬਾਲ ਖਿਡਾਰੀਆਂ ਨੂੰ ਦੇਖਕੇ ਹੋਰ ਨੌਜਵਾਨ ਵੀ ਫੁੱਟਬਾਲ ਦੀ ਖੇਡ ਲਈ ਪ੍ਰੇਰਿਤ ਹੋਣਗੇ।