ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਹੈਲਥ ਮਾਹਿਰਾਂ ਦੀ ਵੱਡੇ ਪੱਧਰ 'ਤੇ ਘਾਟ ਹੈ ਅਤੇ ਇਸ ਦਾ ਪ੍ਰਤੱਖ ਸਬੂਤ ਸਾਹਮਣੇ ਆਇਆ ਹੈ ਫੈਂਗਰਾਏ ਤੋਂ 34 ਮੀਲ ਦੀ ਦੂਰੀ 'ਤੇ ਸਥਿਤ ਦਾਰਗਵਿਲ ਇਲਾਕੇ ਵਿੱਚ, ਜਿੱਥੋਂ ਦੇ ਹਜਾਰਾਂ ਦੀ ਗਿਣਤੀ ਵਿੱਚ ਰਹਿੰਦੇ ਰਿਹਾਇਸ਼ੀ ਆਪਣੇ ਇਲਾਕੇ ਵਿੱਚ ਡੈਂਟਿਸਟ ਨਾ ਹੋਣ ਕਾਰਨ ਬਹੁਤ ਦੁਖੀ ਹਨ ਅਤੇ ਆਪਣੇ ਦੰਦ ਕਢਵਾਉਣ ਲਈ ਉਨ੍ਹਾਂ ਨੂੰ ਇੱਕ ਘੰਟੇ ਦਾ ਸਫਰ ਕਰ ਫੈਂਗਰਾਏ ਤੱਕ ਜਾਣਾ ਪੈਂਦਾ ਹੈ ਜਾਂ ਫਿਰ ਕਈ ਵਾਰ ਤਾਂ ਰਿਹਾਇਸ਼ੀ ਆਪਣੇ ਦੁੱਖਦੇ ਦੰਦਾਂ ਨੂੰ ਆਪ ਹੀ ਕੱਢਕੇ ਇਸ ਦਰਦ ਤੋਂ ਆਪ ਹੀ ਨਿਜਾਦ ਪਾਉਂਦੇ ਹਨ। ਪਰ ਹੁਣ ਇਲਾਕੇ ਦੇ ਇੱਕ ਬਜੁਰਗ ਜੋੜੇ ਨੇ ਇਸ ਸੱਮਸਿਆ ਨੂੰ ਦੂਰ ਕਰਨ ਲਈ ਆਪਣੇ ਵਲੋਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਦਾਰਗਵਿਲ ਡੈਂਟਲ ਇਮਾਰਤ ਦੀ ਮਾਲਕਣ ਜੁਲੀ ਕੋਟਨ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸੱਮਸਿਆ ਦੇ ਹੱਲ ਲਈ ਪਹਿਲਾਂ ਤਾਂ ਇਹ ਇਮਾਰਤ ਖ੍ਰੀਦੀ ਤਾਂ ਜੋ ਉਹ ਆਪ ਡੈਂਟਿਸਟ ਦੀ ਭਾਲ ਕਰ ਸਕਣ, ਪਰ ਜਦੋਂ ਉਨ੍ਹਾਂ ਨੂੰ ਲੋਕਲ ਪੱਧਰ 'ਤੇ ਡੈਂਟਿਸਟ ਨਾ ਮਿਲਿਆ ਤਾਂ ਉਨ੍ਹਾਂ ਇਮੀਗ੍ਰੇਸ਼ਨ ਵੱਲ ਮੁਹਾੜ ਕੀਤਾ ਤੇ ਐਕਰੀਡੇਸ਼ਨ ਲਈ ਅਪਲਾਈ ਕੀਤਾ ਤਾਂ ਜੋ ਉਹ ਵਿਦੇਸ਼ ਤੋਂ ਚੰਗਾ ਡਾਕਟਰ ਮੰਗਵਾ ਸਕਣ।