ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਕਲੈਂਡ ਵਿੱਚ ਉਸ ਵੇਲੇ ਇੱਕ ਵੱਡਾ ਹਾਦਸਾ ਟੱਲ ਗਿਆ, ਜਦੋਂ ਆਕਲੈਂਡ ਟ੍ਰਾਂਸਪੋਰਟ ਦੀ ਇੱਕ ਬੇਕਾਬੂ ਬੱਸ ਦੱਖਣੀ ਆਕਲੈਂਡ ਦੇ ਮੈਂਗਰੀ ਸਥਿਤ ਘਰ ਦੇ ਯਾਰਡ ਵਿੱਚ ਜਾ ਵੜੀ। ਹਾਦਸਾ ਬੀਤੀ ਸ਼ਾਮ 3.30 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ਮੌਕੇ ਬੱਸ ਵਿੱਚ 4 ਜਣੇ ਮੌਜੂਦ ਸਨ, ਜਿਨ੍ਹਾਂ ਵਿੱਚੋਂ 3 ਸਕੂਲ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ। ਪੁਲਿਸ ਅਨੁਸਾਰ ਹਾਦਸਾ ਹੋਰ ਵੀ ਜਿਆਦਾ ਗੰਭੀਰ ਦਰਜੇ ਦਾ ਹੋ ਸਕਦਾ ਸੀ, ਜੇਕਰ ਬੱਸ ਘਰ ਦੇ ਨਾਲ ਟਕਰਾ ਜਾਂਦੀ। ਘਰ ਦੀ ਫੈਂਸ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ ਅਤੇ ਖੈਰ ਇਸ ਗੱਲ ਦੀ ਰਹੀ ਕਿ ਘਰ ਵਿੱਚ ਮੌਜੂਦ ਬੱਚੇ ਉਸ ਵੇਲੇ ਘਰ ਦੇ ਅੰਦਰ ਸਨ।