ਆਕਲੈਂਡ (ਹਰਪ੍ਰੀਤ ਸਿੰਘ) - ਘਰਾਂ 'ਤੇ ਵੱਧਦਾ ਵਿਆਜ ਦਰ ਨਿਊਜੀਲੈਂਡ ਵਾਸੀਆਂ ਦੀ ਪ੍ਰੇਸ਼ਾਨੀ ਦਾ ਸੱਬਬ ਲਗਾਤਾਰ ਬਣ ਰਿਹਾ ਹੈ ਅਤੇ ਇਸਦਾ ਅਸਰ ਵੀ ਬੀਤੇ ਸਮੇਂ ਵਿੱਚ ਦੇਖਣ ਨੂੰ ਮਿਲਿਆ ਹੈ। ਕ੍ਰੈਡਿਟ ਐਜੰਸੀ ਸੈਂਟਰੀਕਸ ਵਲੋਂ ਜਾਰੀ ਆਂਕੜਿਆਂ ਅਨੁਸਾਰ ਬੀਤੇ ਸਾਲ ਦੀ ਸਤੰਬਰ ਦੇ ਮੁਕਾਬਲੇ ਇਸ ਸਾਲ ਸਤੰਬਰ ਵਿੱਚ ਘਰਾਂ ਦੀਆਂ ਕਿਸ਼ਤਾਂ ਨਾ ਦੇਣ ਵਾਲਿਆਂ ਵਿੱਚ 23% ਦਾ ਵਾਧਾ ਦਰਜ ਹੋਇਆ ਹੈ। ਪਰ ਸੈਂਟਰੀਕਸ ਦੇ ਜਾਰੀ ਆਂਕੜਿਆਂ ਦੀ ਜੇ ਗਹਿਰਾਈ ਨਾਲ ਜਾਂਚ ਕਰੀਏ ਤਾਂ ਇਹ ਸੱਮਸਿਆ ਕੁਝ ਇੱਕ ਇਲਾਕਿਆਂ ਦੇ ਰਿਹਾਇਸ਼ੀਆਂ ਨੂੰ ਜਿਆਦਾ ਦਰਪੇਸ਼ ਆ ਰਹੀ ਹੈ।
ਇੱਕਲੇ ਆਕਲੈਂਡ ਦੀ ਗੱਲ ਕਰੀਏ ਤਾਂ ਡਿਫਾਲਟ ਕਰਨ ਵਾਲਿਆਂ ਵਿੱਚ ਓਟਾਰਾ ਸਭ ਤੋਂ ਅੱਗੇ ਹੈ, ਜਿੱਥੋਂ ਦੇ 5.56% ਘਰਾਂ ਦੇ ਹੋਮ ਲੋਨ ਡਿਫਾਲਟ ਚੱਲ ਰਹੇ ਹਨ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਫਵੋਨਾ ਤੇ ਮੈਨੂਕਾਊ ਦੀ ਜੋ ਕ੍ਰਮਵਾਰ 3.98% 'ਤੇ ਖੜੇ ਹਨ ਅਤੇ ਇਨ੍ਹਾਂ ਦੋਨਾਂ ਤੋਂ ਬਾਅਦ ਕਲੈਂਡਨ ਪਾਰਕ ਤੇ ਮੈਨੂਕਾਊ ਈਜ਼ਟ ਦਾ ਨੰਬਰ ਆਉਂਦਾ ਹੈ। ਰੀਜ਼ਨਲ ਆਧਾਰ 'ਤੇ ਓਪੋਟੀਕੀ ਦਾ ਇਲਾਕਾ ਡਿਫਾਲਟ ਕਰਨ ਵਿੱਚ ਸਭ ਤੋਂ ਮੋਹਰੀ ਹੈ।