ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੇ ਵੀਜ਼ੀਟਰ ਵੀਜਾ ਧਾਰਕਾਂ ਨੂੰ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਕਾਫੀ ਜਿਆਦਾ ਗਿਣਤੀ ਵਿੱਚ ਬਾਰਡਰ ਤੋਂ ਹੀ ਵਾਪਿਸ ਭੇਜਿਆ ਜਾ ਰਿਹਾ ਹੈ, ਇਮੀਗ੍ਰੇਸ਼ਨ ਨਿਊਜੀਲੈਂਡ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਸਾਲ-ਦਰ-ਸਾਲ ਦੀ ਦਰ 'ਤੇ 2023 ਵਿੱਚ ਅਜਿਹੇ ਕੇਸਾਂ ਵਿੱਚ 20 ਗੁਣਾ ਤੱਕ ਵਾਧਾ ਦਰਜ ਕੀਤਾ ਗਿਆ ਹੈ।
ਵੀਜਾ ਐਂਟਰੀ ਰੋਕ ਦਿੱਤੇ ਜਾਣ ਦੀ ਦਰ ਵਿੱਚ ਇਹ ਵਾਧਾ ਫਰਵਰੀ ਤੋਂ ਹੁਣ ਤੱਕ ਦੇ ਸਮੇਂ ਵਿੱਚ, ਬੀਤੇ ਸਾਲ ਦੀਆਂ ਕੁੱਲ ਰੋਕੀਆਂ ਗਈਆਂ ਐਂਟਰੀਆਂ ਦੇ ਮੁਕਾਬਲੇ ਕਿਤੇ ਜਿਆਦਾ ਹੈ। ਸਿਰਫ ਅਗਸਤ ਵਿੱਚ ਹੀ ਕੁੱਲ 154 ਜਣਿਆਂ ਨੂੰ ਐਂਟਰੀ ਦੇਣ ਤੋਂ ਨਾਂਹ ਕੀਤਾ ਗਿਆ ਸੀ, ਜੋ ਕਿ ਇਸ ਸਾਲ ਦੇ ਕਿਸੇ ਵੀ ਮਹੀਨੇ ਦੀਆਂ ਸਭ ਤੋਂ ਵੱਧ ਵੀਜਾ ਡਿਨਾਇਲ ਸਨ।