ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਆਕਲੈਂਡ ਵਾਸੀ ਨੇ ਲੋਟੋ ਪਾਵਰਬਾਲ ਫਰਸਟ ਡਿਵੀਜ਼ਨ ਦਾ $1 ਮਿਲੀਅਨ ਦਾ ਇਨਾਮ ਜਿੱਤਿਆ ਹੈ। ਜੈਤੂ ਟਿਕਟ ਆਕਲੈਂਡ ਦੇ ਗਰੀਨ ਐਂਡ ਗਰੋਸਰੀ ਵਰਲਡ 'ਤੋਂ ਖ੍ਰੀਦੀ ਗਈ ਸੀ, ਜੈਤੂ ਨੇ ਆਪਣੀ ਪਹਿਚਾਣ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਦੱਸਿਆ ਹੈ ਕਿ ਉਸ ਵਲੋਂ ਇਹ ਪੈਸਾ ਆਪਣੇ ਘਰ ਦੇ ਕਰਜਿਆਂ ਨੂੰ ਘਟਾਉਣ ਲਈ ਵਰਤਿਆ ਜਾਏਗਾ। ਜੈਤੂ ਟਿਕਟ ਦਾ ਨੰਬਰ 7, 11, 12, 27, 33, ਅਤੇ 39 ਸੀ। ਇਸ ਇਨਾਮ ਤੋਂ ਇਲਾਵਾ ਇੱਕ ਕ੍ਰਾਈਸਚਰਚ ਦੇ ਵਸਨੀਕ ਵਲੋਂ ਵੀ $500,000 ਦਾ ਇਨਾਮ ਜਿੱਤਿਆ ਗਿਆ ਹੈ। ਜੈਕਪੋਟ ਦਾ ਇਨਾਮ ਕਿਸੇ ਵਲੋਂ ਵੀ ਨਹੀਂ ਜਿੱਤਿਆ ਗਿਆ ਹੈ ਅਤੇ ਬੁੱਧਵਾਰ ਨੂੰ ਹੁਣ ਲੋਟੋ ਜੈਕਪੋਟ ਦੀ ਰਾਸ਼ੀ ਦਾ $6 ਮਿਲੀਅਨ ਦਾ ਇਨਾਮ ਡਰਾਅ ਵਿੱਚ ਕੱਢਿਆ ਜਾਏਗਾ।