ਆਕਲੈਂਡ (ਹਰਪ੍ਰੀਤ ਸਿੰਘ) - ਜੇ ਤੁਸੀਂ ਐਂਡਰੋਇਡ ਫੋਨ ਦੇ ਮਾਲਕ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ, ਕਿਉਂਕਿ ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਰੂਸ ਦੇ ਸਾਈਬਰ ਕ੍ਰਿਮਿਨਲਾਂ ਵਲੋਂ ਤਿਆਰ 'ਓਕਟਾ' ਮਾਲਵੇਅਰ ਐਂਡਰੋਇਡ ਫੋਨ ਮਾਲਕਾਂ ਦੀ ਬੈਂਕਾਂ ਦੀ ਜਾਣਕਾਰੀ ਚੋਰੀ ਕਰ ਲੈਂਦਾ ਹੈ, ਇਨ੍ਹਾਂ ਹੀ ਜਾਣਕਾਰੀ ਚੋਰੀ ਕੀਤੇ ਜਾਣ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ ਤਾਂ ਜੋ ਫੋਨ ਦਾ ਮਾਲਕ ਸਮੇਂ ਸਿਰ ਕੋਈ ਮੱਦਦ ਵੀ ਹਾਸਿਲ ਨਾ ਕਰ ਸਕੇ।
ਆਸਟ੍ਰੇਲੀਆ ਵਿੱਚ ਤਾਂ 15 ਬੈਂਕਾਂ ਦੇ ਗ੍ਰਾਹਕ ਜਿਨ੍ਹਾਂ ਵਿੱਚ ਏ ਐਨ ਜੈੈਡ ਤੇ ਵੈਸਟਪੇਕ ਵੀ ਸ਼ਾਮਿਲ ਹਨ, ਦੇ ਗ੍ਰਾਹਕ ਇਸ ਸਕੈਮ ਦਾ ਸ਼ਿਕਾਰ ਹੋ ਚੁੱਕੇ ਹਨ।
ਇਹ ਮਾਲਵੇਅਰ ਗੂਗਲ ਐਪਸ ਸਟੋਰ ਤੋਂ ਜਾਇਜ ਦਿਖਣ ਵਾਲੀਆਂ ਐਪਸ ਰਾਂਹੀ ਵੀ ਡਾਊਨਲੋਡ ਹੋ ਸਕਦਾ ਹੈ, ਸੋ ਸਾਵਧਾਨੀ ਇਹੀ ਹੈ ਕਿ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤੋ।