ਆਕਲੈਂਡ (ਹਰਪ੍ਰੀਤ ਸਿੰਘ) - ਕਿਰਾਏ ਦੇ ਘਰਾਂ ਦੀ ਕਮੀ ਅਤੇ ਲਗਾਤਾਰ ਵੱਧਦੇ ਕਿਰਾਏ ਪਹਿਲਾਂ ਹੀ ਨਿਊਜੀਲੈਂਡ ਵਾਸੀਆਂ ਲਈ ਪ੍ਰੇਸ਼ਾਨੀ ਦਾ ਸੱਬਬ ਬਣੇ ਹੋਏ ਹਨ।
ਸਟੇਟੇਸ ਐਨ ਜੈਡ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਅਕਤੂਬਰ ਵਿੱਚ ਵੀ ਘਰਾਂ ਦੇ ਕਿਰਾਏ ਲਗਾਤਾਰ ਵਧੇ ਹਨ। ਦੇਸ਼ ਭਰ ਵਿੱਚ ਬੀਤੇ ਸਾਲ ਦੇ ਮੁਕਾਬਲੇ ਇਸ ਵਾਰ 6.1% ਵਾਧਾ ਦਰਜ ਹੋਇਆ ਹੈ, ਜੋ ਕਿ ਔਸਤ ਵਾਧੇ 3.2% ਦੇ ਮੁਕਾਬਲੇ ਦੁੱਗਣਾ ਹੈ ਤੇ ਰੀਅਲ ਅਸਟੇਟ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਘਰਾਂ ਦੇ ਕਿਰਾਇਆਂ ਵਿੱਚ ਵਾਧੇ ਤੋਂ ਨਿਜਾਦ ਅਜੇ ਵੀ ਨਹੀਂ ਮਿਲਣੀ, ਕਿਉਂਕਿ ਨਵੇਂ ਸਾਹਮਣੇ ਆਏ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਆਂਕੜੇ, ਜਿਨ੍ਹਾਂ ਅਨੁਸਾਰ ਇਸ ਵਾਰ ਰਿਕਾਰਡਤੋੜ ਨੈੱਟਮਾਈਗ੍ਰੇਸ਼ਨ ਹੋਈ ਹੈ, ਕਿਰਾਏ ਦੇ ਘਰਾਂ ਦੀ ਕਮੀ ਦਾ ਇੱਕ ਹੋਰ ਕਾਰਨ ਬਨਣ ਜਾ ਰਹੇ ਹਨ ਅਤੇ ਆਉਂਦੇ ਦਿਨਾਂ ਵਿੱਚ ਇਸ ਦੇ ਨਤੀਜੇ ਵਜੋਂ ਕਿਰਾਇਆਂ ਵਿੱਚ ਹੋਰ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ।