Wednesday, 29 November 2023
19 November 2023 New Zealand

ਨਿਊਜੀਲੈਂਡ ਦੀ ਆਬਾਦੀ ਹੋਈ 5.27 ਮਿਲੀਅਨ!

ਨਿਊਜੀਲੈਂਡ ਦੀ ਆਬਾਦੀ ਹੋਈ 5.27 ਮਿਲੀਅਨ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਟੇਟਸ ਐਨ ਜੈਡ ਦੇ ਤਾਜਾ ਜਾਰੀ ਆਂਕੜਿਆਂ ਅਨੁਸਾਰ ਨਿਊਜੀਲੈਂਡ ਦੀ ਆਬਾਦੀ 5.27 ਮਿਲੀਅਨ ਦਾ ਆਂਕੜਾ ਪਾਰ ਕਰ ਗਈ ਹੈ, ਜੋ ਕਿ ਬੀਤੇ ਸਾਲ ਦੇ ਮੁਕਾਬਲੇ 3% ਦਾ ਜਿਆਦਾ ਵਾਧਾ ਹੈ।
ਬੀਤੇ ਇੱਕ ਸਾਲ ਵਿੱਚ ਆਬਾਦੀ ਵਿੱਚ 138,000 ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਇਸ ਵਿੱਚ 1.5% ਵਾਧਾ ਮਾਓਰੀ ਮੂਲ ਦੇ ਲੋਕਾਂ ਦਾ ਹੋਇਆ ਹੈ ਤੇ ਹੁਣ ਮਾਓਰੀ ਮੂਲ ਦੇ ਲੋਕਾਂ ਦੀ ਕੁੱਲ ਆਬਾਦੀ 904,100 ਪੁੱਜ ਗਈ ਹੈ, ਜੋ ਕਿ ਨਿਊਜੀਲੈਂਡ ਦੀ ਕੁੱਲ ਆਬਾਦੀ ਦਾ 17.3% ਹੈ। ਨਿਊਜੀਲੈਂਡ ਦੀ ਆਬਾਦੀ ਦੀ ਔਸਤ ਉਮਰ 37.0 ਤੋਂ 39.0 ਸਾਲ ਦੇ ਵਿਚਾਲੇ ਹੈ।

ADVERTISEMENT
NZ Punjabi News Matrimonials