ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਨਵੀਂ ਸਰਕਾਰ ਬਨਣ ਨੂੰ ਅਜੇ ਵੀ ਸਮਾਂ ਲੱਗੇਗਾ, ਅਜਿਹਾ ਇਸ ਲਈ ਕਿਉਂਕਿ ਅੱਜ ਹੋਈ ਨੈਸ਼ਨਲ, ਐਕਟ ਅਤੇ ਐਨ ਜੈਡ ਫਰਸਟ ਪਾਰਟੀ ਦੀ ਮੀਟਿੰਗ ਤੋਂ ਬਾਅਦ ਕ੍ਰਿਸਟੋਫਰ ਲਕਸਨ ਨੇ ਮੀਡੀਆ ਸਾਹਮਣੇ ਮੰਨਿਆ ਹੈ ਕਿ ਭਾਂਵੇ ਮੀਟਿੰਗ ਕੁਝ ਸਮੇਂ ਲਈ ਸੀ, ਪਰ ਫਿਰ ਵੀ ਸੱਮਸਿਆਵਾਂ ਖਤਮ ਨਹੀਂ ਹੋਈਆਂ ਅਤੇ ਗੱਲਬਾਤ ਲਗਾਤਾਰ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਅਜੇ ਵੀ ਕੁਝ ਮੁੱਦਿਆਂ ਨੂੰ ਸੁਲਝਾਉਣਾ ਬਾਕੀ ਹੈ ਤੇ ਇਨ੍ਹਾਂ ਮੁੱਦਿਆਂ ਤੇ ਗੱਲਬਾਤ ਲਗਾਤਾਰ ਜਾਰੀ ਰਹੇਗੀ। ਇਸ ਸਮੇਂ ਨੂੰ ਉਨ੍ਹਾਂ ਕਾਫੀ ਨਿਰਾਸ਼ਾਜਣਕ ਦੱਸਿਆ ਕਿਉਂਕਿ ਸਰਕਾਰ ਬਨਾਉਣ ਨੂੰ ਹੋਰ ਕਿੰਨਾ ਸਮਾਂ ਲੱਗੇਗਾ, ਇਸ 'ਤੇ ਉਹ ਕੋਈ ਵੀ ਜੁਆਬ ਮੀਡੀਆ ਨੂੰ ਨਹੀਂ ਦੇ ਸਕੇ।