ਆਕਲੈਂਡ (ਹਰਪ੍ਰੀਤ ਸਿੰਘ) - ਮੈਟਸਰਵਿਸ ਵਲੋਂ ਆਕਲੈਂਡ ਵਾਸੀਆਂ ਲਈ ਖਰਾਬ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਖਰਾਬ ਮੌਸਮ ਦੌਰਾਨ ਤੂਫਾਨੀ ਹਵਾਵਾਂ, ਭਾਰੀ ਬਾਰਿਸ਼ ਅਤੇ ਇੱਥੋਂ ਤੱਕ ਕਿ ਗੜੇਮਾਰੀ ਵੀ ਹੋ ਸਕਦੀ ਹੈ। ਆਕਲੈਂਡ ਦੇ ਨਾਲ-ਨਾਲ ਕੋਰੋਮੰਡਲ ਪੈਨੀਸੁਲਾ, ਵਾਇਕਾਟੋ, ਬੇਅ ਆਫ ਪਲੈਂਟੀ ਲਈ ਵੀ ਇਹ ਚੇਤਾਵਨੀ ਅਮਲ ਵਿੱਚ ਹੈ ਤੇ ਰਾਤ 8 ਵਜੇ ਤੱਕ ਇਹ ਮੌਸਮੀ ਚੇਤਾਵਨੀ ਅਮਲ ਵਿੱਚ ਰਹੇਗੀ।