ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀ ਕਰਮਚਾਰੀਆਂ ਦਾ ਸੋਸ਼ਣ ਕਰਨ ਵਾਲੇ ਮਾਲਕਾਂ ਦੀ ਹੁਣ ਖੈਰ ਨਹੀਂ, ਕਿਉਂਕਿ ਇਮੀਗ੍ਰੇਸ਼ਨ ਨਿਊਜੀਲੈਂਡ ਇਸ ਲੁੱਟ-ਖਸੁੱਟ ਨੂੰ ਖਤਮ ਕਰਨ ਲਈ ਸਖਤ ਹੁੰਦੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ 53 ਸਾਲਾ ਬਾਰ/ ਰੈਸਟੋਰੈਂਟ ਮਾਲਕ ਨੂੰ ਇਮੀਗ੍ਰੇਸ਼ਨ ਐਕਟ 2009 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਮਾਲਕ ਦੀ ਗ੍ਰਿਫਤਾਰੀ 17 ਨਵੰਬਰ ਨੂੰ ਉਸਦੇ ਘਰ ਵਿੱਚ ਛਾਪੇਮਾਰੀ ਤੋਂ ਬਾਅਦ ਕੀਤੀ ਗਈ, ਪੁਲਿਸ ਦਾ ਮੰਨਣਾ ਹੈ ਕਿ ਇਹ ਘਰ ਇਨ੍ਹਾਂ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਨਾਲ ਸਬੰਧਤ ਹੋ ਸਕਦਾ ਹੈ।
ਦਾਇਰ ਦੋਸ਼ਾਂ ਤਹਿਤ ਮਾਲਕ ਨੂੰ 7 ਸਾਲ ਦੀ ਕੈਦ ਅਤੇ $100,000 ਦਾ ਜੁਰਮਾਨਾ ਹੋ ਸਕਦਾ ਹੈ। ਜੇ ਤੁਸੀਂ ਵੀ ਕਿਸੇ ਅਜਿਹੇ ਧੱਕੇ ਦਾ ਸ਼ਿਕਾਰ ਹੋ ਰਹੇ ਹੋ ਤਾਂ ਐਮ ਬੀ ਆਈ ਈ ਦੀ 0800 200 088 ਇਸ ਹੈਲਪਲਾਈਨ 'ਤੇ ਸੰਪਰਕ ਕਰ ਸਕਦੇ ਹੋ