ਮੈਲਬੋਰਨ (ਹਰਪ੍ਰੀਤ ਸਿੰਘ) - ਇਹ ਘਟਨਾ ਮੈਲਬੋਰਨ ਦੇ ਕਰੇਨਬੋਰਨ ਇਲਾਕੇ ਵਿੱਚ ਵਾਪਰੀ ਹੈ, ਜਿੱਥੇ ਇੱਕ ਨਵੇਂ ਵਿਆਹੇ ਪੰਜਾਬੀ ਜੋੜੇ ਘਰ, 2 ਪੰਜਾਬੀ ਨੌਜਵਾਨਾਂ ਵਲੋਂ ਹੀ ਚੋਰੀ ਦੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਹੈ। ਨਾ ਸਿਰਫ ਇਨ੍ਹਾਂ ਨੌਜਵਾਨਾਂ ਨੇ ਘਰ ਵਿੱਚ ਪਏ ਜੋੜੇ ਦੇ ਹਜਾਰਾਂ ਡਾਲਰ ਮੁੱਲ ਦੇ ਗਹਿਣੇ ਚੋਰੀ ਕਰ ਲਏ, ਬਲਕਿ ਸਾਰੇ ਸਰਟੀਫਿਕੇਟ ਅਤੇ ਪਾਸਪੋਰਟ ਤੱਕ ਵੀ ਨਾਲ ਲੈ ਗਏ।
ਪੀੜਿਤ ਨੌਜਵਾਨ ਓਂਕਾਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦੀ ਅਜੇ ਪੀ ਆਰ ਵੀ ਅਪਲਾਈ ਕਰਨੀ ਸੀ, ਪਰ ਇਸ ਮੰਦਭਾਗੀ ਘਟਨਾ ਦੇ ਵਾਪਰਨ ਕਾਰਨ ਅਜਿਹਾ ਕਰਨਾ ਕਾਫੀ ਔਖਾ ਸਾਬਿਤ ਹੋਏਗਾ। ਨੌਜਵਾਨਾਂ ਦੀ ਭਾਲ ਲਈ ਪੁਲਿਸ ਵਲੋਂ ਭਾਈਚਾਰੇ ਨੂੰ ਵੀ ਮੱਦਦ ਦੀ ਅਪੀਲ ਕੀਤੀ ਗਈ ਹੈ।