ਆਕਲੈਂਡ (ਹਰਪ੍ਰੀਤ ਸਿੰਘ) - ਵਾਇਕਾਟੋ ਦੇ ਟੀ ਅਰੋਹਾ ਦੇ ਰਿਹਾਇਸ਼ੀਆਂ ਨੂੰ ਪਾਣੀ ਦੀ ਅਚਾਨਕ ਆਈ ਕਿੱਲਤ ਦੇ ਚਲਦਿਆਂ ਪਾਣੀ ਬਚਾਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਹਮਿਲਟਨ ਤੋਂ 55 ਮਿੰਟ ਦੀ ਦੂਰੀ 'ਤੇ ਸਥਿਤ ਵਾਟਰ ਟਰੀਟਮੈਂਟ ਪਲਾਂਟ ਵਿੱਚ ਖਰਾਬੀ ਦੇ ਚਲਦਿਆਂ, ਇਹ ਦਿਸ਼ਾ ਨਿਰਦੇਸ਼ ਰਿਹਾਇਸ਼ੀਆਂ ਲਈ ਜਾਰੀ ਕੀਤੇ ਗਏ ਹਨ।
ਮਾਟਾਮਾਟਾ-ਪਿਆਕੋ ਡਿਸਟ੍ਰੀਕਟ ਕਾਉਂਸਲ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਡਿਸ਼ਵਾਸ਼ਰ ਵਰਤਣਾ, ਵਾਸ਼ਿੰਗ ਮਸ਼ੀਨ ਵਰਤਣਾ, ਬਾਥਰੂਮ ਜਾਂ ਬਾਗ ਵਿੱਚ ਪਾਣੀ ਵਰਤਣਾ ਰਿਹਾਇਸ਼ੀਆਂ ਦੀ ਦਿੱਕਤ ਹੋਰ ਵਧਾ ਸਕਦਾ ਹੈ।