ਆਕਲੈਂਡ (ਹਰਪ੍ਰੀਤ ਸਿੰਘ) - ਆਂਕੜੇ ਦੱਸਦੇ ਹਨ ਕਿ ਮਹਿੰਗਾਈ ਦੇ ਇਨ੍ਹਾਂ ਦਿਨਾਂ 'ਚ ਨਿਊਜੀਲੈਂਡ ਵਿੱਚ ਸ਼ਾਕਾਹਾਰੀ ਲੋਕਾਂ ਦੀ ਗਿਣਤੀ ਲਗਾਤਾਰ ਘਟੀ ਹੈ ਅਤੇ ਐਗਰੀਬਿਜਨੈਸ ਬੈਂਕ ਰੋਬੋਬੈਂਕ ਦੇ ਕਮਿਸ਼ਨਡ ਸਰਵੇਅ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭੋਜਨ 'ਤੇ ਕੀਤੇ ਜਾਣ ਵਾਲੇ ਵੀਕਲੀ ਖਰਚਿਆਂ ਵਿੱਚ 9% ਦਾ ਵਾਧਾ ਦਰਜ ਹੋਇਆ ਹੈ ਅਤੇ ਇਸ ਨੂੰ ਸਟੇਟਸ ਐਨ ਜੈਡ ਦੇ ਉਹ ਆਂਕੜੇ ਵੀ ਪ੍ਰਮਾਣਿਤ ਕਰਦੇ ਹਨ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਫਲਾਂ-ਸਬਜੀਆਂ ਦੇ ਮੁੱਲਾਂ ਵਿੱਚ ਇਸ ਸਾਲ ਤੋਂ ਸਤੰਬਰ ਤੱਕ 8% ਦਾ ਵਾਧਾ ਦਰਜ ਹੋਇਆ ਹੈ। ਘਰਾਂ ਦੇ ਵੀਕਲੀ ਫੂਡ ਖਰਚੇ ਵੀ ਹੁਣ $300+ ਦਾ ਆਂਕੜਾ ਪਾਰ ਕਰ ਚੁੱਕੇ ਹਨ।