ਆਕਲੈਂਡ (ਹਰਪ੍ਰੀਤ ਸਿੰਘ) - ਅੱਜ 4 ਵਜੇ ਪੋਸਟ ਕੈਬਿਨੇਟ ਮੀਟਿੰਗ ਵਿੱਚ ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੀ ਬਲੂਮਫਿਲਡ, ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨਾਲ ਮੌਜੂਦ ਰਹਿਣਗੇ, ਇਸ ਮੌਕੇ ਇਸ ਗੱਲ 'ਤੇ ਵਿਚਾਰ ਹੋਏਗਾ ਕਿ ਨਿਊਜੀਲੈਂਡ ਵਿੱਚ ਅਲਰਟ ਲੇਵਲ 4 ਨੂੰ ਘਟਾ ਕੇ ਅਲਰਟ ਲੇਵਲ 3 ਕਰਨ ਦਾ ਵੇਲਾ ਆ ਗਿਆ ਹੈ ਜਾਂ ਨਹੀਂ, ਕਿਉਂਕਿ ਬੀਤੇ ਦਿਨੀਂ ਦੂਜੀ ਵਾਰ ਅਜਿਹਾ ਹੋਇਆ ਹੈ ਕਿ ਨਿਊਜੀਲੈਂਡ ਵਿੱਚ 10 ਤੋਂ ਘੱਟ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹੋਣ ਅਤੇ ਅੱਜ ਦੀ ਹੋਣ ਵਾਲੀ ਮੀਟਿੰਗ ਵਿੱਚ ਹੈਲਥ ਮਨਿਸਟਰੀ ਕੈਬਿਨੇਟ ਨੂੰ ਇਹ ਦੱਸੇਗੀ ਕਿ ਅਗਲੇ ਕੁਝ ਦਿਨਾਂ ਵਿੱਚ ਨਵੇਂ ਕੇਸਾਂ ਨੂੰ ਲੈਕੇ ਕੀ ਰੁਝਾਣ ਰਹਿ ਸਕਦਾ ਹੈ, ਜਿਸ ਤੋਂ ਬਾਅਦ ਅਲਰਟ ਲੇਵਲ 'ਤੇ ਕੁਝ ਫੈਸਲਾ ਹੋ ਸਕਦਾ ਹੈ।
ਅੱਜ ਤੋਂ ਬਾਅਦ ਕੋਰੋਨਾ ਵਾਇਰਸ ਸਬੰਧੀ ਰੋਜਾਨਾ ਦੀ ਅਪਡੇਟ ਡਾਕਟਰ ਐਸ਼ਲੀ ਬਲੂਮਫਿਲਡ ਲਾਈਵ ਹੋ ਕੇ ਨਹੀਂ ਬਲਕਿ ਪ੍ਰੈਸ ਨੋਟ ਰਾਂਹੀ ਜਾਰੀ ਕਰਨਗੇ।
ਬੀਤੇ ਦਿਨੀਂ ਨਿਊਜੀਲੈਂਡ ਵਿੱਚ ਕੋਰੋਨਾ ਵਾਇਰਸ ਦੇ ਸਿਰਫ 9 ਕੇਸ ਸਾਹਮਣੇ ਆਏ ਸਨ।