Thursday, 22 February 2024
27 November 2023 New Zealand

ਨਿਊਜੀਲੈਂਡ ਦੇ ‘ਸਿਟੀ ਆਫ ਫਿਊਚਰ - ਹਮਿਲਟਨ’ ਵਿੱਚ ਆ ਰਹੀ ਇਲੈਕਟ੍ਰਿਕ ਮੋਟਰਸਾਈਕਲਾਂ ਦੀ ਨਵੀਂ ਕੰਪਨੀ

ਨਿਊਜੀਲੈਂਡ ਦੇ ‘ਸਿਟੀ ਆਫ ਫਿਊਚਰ - ਹਮਿਲਟਨ’ ਵਿੱਚ ਆ ਰਹੀ ਇਲੈਕਟ੍ਰਿਕ ਮੋਟਰਸਾਈਕਲਾਂ ਦੀ ਨਵੀਂ ਕੰਪਨੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮਸ਼ਹੂਰ ਇਲੈਕਟ੍ਰਿਕ ਮੋਟਰਸਾਈਕਲ ਬਨਾਉਣ ਵਾਲੀ ਕੰਪਨੀ ਐਫ ਟੀ ਐਨ ਮੋਸ਼ਨ ਜਿਸਦਾ ਹੈੱਡਕੁਆਟਰ ਵਲੰਿਗਟਨ ਵਿੱਚ ਹੈ, ਹੁਣ ਇੱਕ ਬਹੁਤ ਹੀ ਵੱਡਾ ਫੈਸਲਾ ਲੈਣ ਜਾ ਰਹੀ ਹੈ, ਕੰਪਨੀ ਦੇ ਕੋ-ਫਾਉਂਡਰ ਲਿਊਕ ਸਿੰਕਲੇਅਰ ਨੇ ਨਿਊਜੀਲੈਂਡ ਦੀ ਸਿਟੀ ਆਫ ਫਿਊਚਰ ਮੰਨੀ ਜਾਂਦੇ ਹਮਿਲਟਨ ਵਿੱਚ ਐਫ ਟੀ ਐਨ ਨੂੰ ਸ਼ਿਫਟ ਕਰਨ ਦਾ ਫੈਸਲਾ ਲਿਆ ਹੈ ਅਤੇ ਅਗਲੇ ਸਾਲ ਤੱਕ ਪੂਰੀ ਤਰ੍ਹਾਂ ਹਮਿਲਟਨ ਵਿੱਚ ਸ਼ਿਫਟ ਹੋ ਜਾਏਗੀ। ਸਿੰਕਲੇਅਰ ਦਾ ਕਹਿਣਾ ਹੈ ਕਿ ਵਲੰਿਗਟਨ ਦੇ ਮੁਕਾਬਲੇ ਹਮਿਲਟਨ ਵਿੱਚ ਭਵਿੱਖ ਵਿੱਚ ਕਿਤੇ ਜਿਆਦਾ ਮੌਕੇ ਹਨ, ਕਿਉਂਕਿ ਇੱਥੇ ਹਰ ਖੇਤਰ ਵਿੱਚ ਤਰੱਕੀ ਹੋ ਰਹੀ ਹੈ ਅਤੇ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਕੰਪਨੀ ਵਲੋਂ ਇਹ ਫੈਸਲਾ ਲਿਆ ਗਿਆ ਹੈ।

ADVERTISEMENT
NZ Punjabi News Matrimonials