Thursday, 22 February 2024
27 November 2023 New Zealand

ਹਰਨੇਕ ਨੇਕੀ ‘ਤੇ ਹਮਲਾ ਕਰਨ ਵਾਲੇ 3 ਨੌਜਵਾਨਾਂ ਨੂੰ ਹੋਈ ਸਜਾ

ਹਰਨੇਕ ਨੇਕੀ ‘ਤੇ ਹਮਲਾ ਕਰਨ ਵਾਲੇ 3 ਨੌਜਵਾਨਾਂ ਨੂੰ ਹੋਈ ਸਜਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਰੇਡੀਓ ਹੋਸਟ ਹਰਨੇਕ ਨੇਕੀ 'ਤੇ ਹਮਲੇ ਦੀ ਯੋਜਨਾ ਬਨਾਉਣ ਵਾਲੇ ਨੌਜਵਾਨ ਨੂੰ 13 ਸਾਲ 6 ਮਹੀਨੇ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਇਹ ਹਮਲਾ ਹਰਨੇਕ ਨੇਕੀ 'ਤੇ ਦਸੰਬਰ 23, 2020 ਨੂੰ ਉਸ ਵੇਲੇ ਹੋਇਆ ਸੀ, ਜਦੋਂ ਉਹ ਵਾਪਿਸ ਘਰ ਪਰਤ ਰਿਹਾ ਸੀ।
ਨੌਜਵਾਨ ਦਾ ਨਾਮ ਗੁਪਤ ਰੱਖਿਆ ਗਿਆ ਹੈ ਅਤੇ 6 ਹਫਤੇ ਦੇ ਟ੍ਰਾਇਲ ਤੋਂ ਬਾਅਦ ਜੱਜ ਵਲੋਂ ਇਹ ਫੈਸਲਾ ਲਿਆ ਗਿਆ ਹੈ। ਨੌਜਵਾਨ ਨੂੰ ਛੁੱਟੀ 'ਤੇ ਬਾਹਰ ਆਉਣ ਤੋਂ ਪਹਿਲਾਂ ਘੱਟੋ-ਘੱਟ 9 ਸਾਲ ਜੇਲ ਵਿੱਚ ਗੁਜਾਰਣੇ ਪੈਣਗੇ।
34 ਸਾਲਾ ਸੁਖਪ੍ਰੀਤ ਸਿੰਘ ਨੂੰ ਵੀ ਛਾਣਬੀਣ ਤੋਂ ਬਾਅਦ ਇਸ ਹਮਲੇ ਵਿੱਚ ਸਹਾਇਕ ਮੰਨਿਆ ਗਿਆ ਸੀ, ਸੁਖਪ੍ਰੀਤ ਨੇ ਜਸਪਾਲ ਸਿੰਘ ਤੇ ਸਰਵਜੀਤ ਸਿੰਘ ਸਿੱਧੂ ਦੀ ਹਮਲੇ ਲਈ ਵਰਤੀ ਗੱਡੀ ਲੁਕਾਉਣ ਅਤੇ ਦੋਨਾਂ ਨੂੰ ਨਵੇਂ ਕੱਪੜੇ ਦੇਣ ਦੀ ਮੱਦਦ ਕੀਤੀ ਸੀ। ਇਸੇ ਲਈ ਸੁਖਪ੍ਰੀਤ ਨੂੰ 6 ਮਹੀਨੇ ਦੀ ਹੋਮ ਡਿਟੈਂਸ਼ਨ ਸੁਣਾਈ ਗਈ ਸੀ।
ਸਰਵਜੀਤ ਸਿੱਧੂ, ਜਿਸਨੇ ਟ੍ਰਾਇਲ ਤੋਂ ਇੱਕ ਹਫਤੇ ਪਹਿਲਾਂ ਆਪਣੇ ਦੋਸ਼ ਕਬੂਲੇ ਸਨ, ਨੂੰ 9 ਸਾਲ ਤੇ 6 ਮਹੀਨੇ ਦੀ ਸਜਾ ਸੁਣਾਈ ਗਈ ਹੈ।
ਇਸ ਤੋਂ ਇਲਾਵਾ ਜੋਬਨਪ੍ਰੀਤ ਸਿੰਘ ਅਤੇ ਹਰਦੀਪ ਸੰਧੂ ਨੂੰ ਅਗਲੇ ਸਾਲ ਸਜਾ ਸੁਣਾਈ ਜਾਏਗੀ।

ADVERTISEMENT
NZ Punjabi News Matrimonials